ਮਾਨਸਾ, (ਕਰਨ ਸਿੰਘ)
ਕੁਦਰਤੀ ਖੂਬਸੂਰਤੀ ਨਾਲ ਓਤ-ਪੋਤ ਆਪਣੀ ਨਿਵੇਕਲੀ ਸ਼ਖਸੀਅਤ ਦਿੱਖ ਵਾਲੀ ਭੀਖੀ-ਬੁਢਲਾਡਾ ਮੁੱਖ ਮਾਰਗ ਤੇ ਸਥਿਤ ਸਮੇਂ ਦੇ ਮੇਲ ਦੀਆਂ ਪੁਲਾਘਾਂ ਪੁੱਟਦੀ ਮਾਣ-ਮੱਤੀ ਵਿਦਿਅਕ ਸੰਸਥਾਂ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਜਿਲ੍ਹਾ ਮਾਨਸਾ ਕਿਸੇ ਵਿਸੇਸ਼ ਜਾਣਕਾਰੀ ਦੀ ਮੁਥਾਜ ਨਹੀ। ਆਪਣੀ ਹੋਂਦ ਦੇ ਪੰਜ ਸਾਲਾਂ ਵਿੱਚ ਹੀ ਅਕਾਦਮਿਕ, ਸਹਿ ਅਕਾਦਮਿਕ ਸਭਿਆਚਾਰਿਕ ਅਤੇ ਖੇਡਾਂ ਦੇ ਖੇਤਰ ਵਿੱਚ ਜ਼ਿਕਰਯੋਗ ਉਪਲੱਬਧੀਆਂ ਸਦਕਾ ਇਸ ਸੰਸਥਾਂ ਨੇ ਆਪਣੀ ਸਾਰਥਕ ਪਛਾਣ ਪਹਿਲਾ ਹੀ ਬਣਾਈ ਲਈ ਹੈ। ਕੋਰੋਨਾ ਵਾਈਰਸ ਦੇ ਮੱਦੇ ਨਜਰ ਦੇਸ਼ ਵਿਆਪੀ ਲਾਕ-ਡਾਊਨ ਅਤੇ ਪ੍ਰਾਂਤਿਕ ਕਰਫਿਊ ਦੇ ਲਾਜ਼ਮੀ ਪਾਲਣਾ ਕਰਨ ਦੇ ਨਾਲ ਨਾਲ ਸਿੱਖਿਆ ਵਿਭਾਗ (ਕਾਲਜ) ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਸਚਾਰੂ ਢੰਗ ਨਾਲ ਪਾਲਣਾ ਕਰਦਿਆਂ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਏਕਮਜੀਤ ਸੋਹਲ ਅਤੇ ਕਾਲਜ ਪ੍ਰਿੰਸੀਪਲ ਕੇ.ਕੇ.ਸ਼ਰਮਾਂ ਦੀ ਕਾਰਗਰ ਰਹਿਨੁਮਾਈ ਹੇਠ ਕਾਲਜ ਦੇ ਸਮੂਹ ਫੈਕਲਟੀ ਮੈਂਬਰਜ ਪਿਛਲੇ ਤਿੰਨ ਹਫਤਿਆਂ ਤੋਂ ਲਗਾਤਾਰ ਆਪਣੇ ਘਰਾਂ ਤੋਂ ਹੀ ਆਨ-ਲਾਈਨ ਟੀਚਿੰਗ ਨੂੰ ਸਰ ਅੰਜ਼ਾਮ ਦੇ ਰਹੇ ਹਨ।
ਕਾਲਜ ਪ੍ਰਿੰਸੀਪਲ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਮਿਲੀ ਕੋਰੋਨਾ ਵਾਈਰਸ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਅਹਿਤਿਆਤ ” ਸਟੇ ਹੋਮ ਸਟੇ ਸੇਫ਼ ” ਦੇ ਚੁਣੋਤੀ ਭਰੇ ਸਮੇਂ ਦੌਰਾਨ ਕਾਲਜ ਵਿਦਿਆਰਥੀਆਂ ਦੇ ਵਿਦਿਅਕ ਮੁਫ਼ਾਦ ਨੂੰ ਧਿਆਨ ‘ਚ ਰੱਖਦਿਆਂ ਪਿਛਲੇਂ ਮਹੀਨੇ ਦੀ 26 ਤਾਰੀਖ ਤੋਂ ਆਨ-ਲਾਈਨ ਟੀਚਿੰਗ ਵਿਧੀ ਰਾਹੀਂ ਉਨ੍ਹਾਂ ਦੇ ਸਿਲੇਬਸਅਸਰਦਾਰ ਢੰਗ ਨਾਲ ਮੁਕੰਮਲ ਕਰਾਉਣ ਅਤੇ ਦੁਹਰਾਈ ਕਾਰਜ ਦੀ ਪ੍ਰਕਿਰਿਆ” ਲਾਕ ਡਾਊਨ ” ਦੀ ਸਮੇਂ ਸੀਮਾਂ ਦੇ ਅੰਦਰ ਹੀ ਪੂਰਾ ਕਰ ਲਿਆ ਜਾਵੇਗਾ। ਵਿਦਿਆਰਥੀਆਂ ਦੇ ਹਾਂ-ਪੱਖੀ ਹੁੰਗਾਰੇ ਅਤੇ ਉਨ੍ਹਾਂ ਦੀ ਸ੍ਵੈ ਇੱਛਤ ਸ਼ਮੂਲੀਅਤ ਨੇ ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਨੁਮਾਇਆ ਯੋਗਦਾਨ ਪਾਇਆ ਹੈ। ਕਾਲਜ ਦੇ ਸਮੂਹ ਪ੍ਰੋਫ਼ੈਸਰ ਸਾਹਿਬਾਨ ਆਪਣੇ ਇਸ ਵਡਮੁੱਲੇ ਕਾਰਜ ਨੂੰ ਆਪਣੀ ਮਿਹਨਤ, ਲਗਨ, ਸ਼ਿੱਦਤ ਅਤੇ ਜੋਸ਼ੀਲੇ ਅੰਦਾਜ਼ ਵਿੱਚ ਨਿਸ਼ਚਿਤ ਅਤੇ ਨਿਰਧਾਰਿਤ ਦਿਸ਼ਾਂ ਅਤੇ ਦਸ਼ਾ ਪ੍ਰਦਾਨ ਕਰਨ ਲਈ ਵਿਸ਼ੇਸ਼ ਤੌਰ ਤੇ ਵਧਾਈ ਦੇ ਪਾਤਰ ਹਨ।ਇਸ ਤੋਂ ਇਲਾਵਾ ਕਾਲਜ ਵੱਲੋਂ ਨਿਵੇਕਲੀ ਪਹਿਲ ਕਰਦੇ ਹੋਏ ਹੈਲਪਲਾਇਨ ਨੰਬਰ ਜਾਰੀ ਕੀਤੇ ਗਏ ਹਨ, ਜੋ ਹੇਠ ਲਿਖੇ ਦੋ ਨੰਬਰ ਹਨ, 95010-07749, 70879-99398. ਇਸ ਹੈਲਪਲਾਇਨ ਰਾਹੀ ਬੱਚਿਆਂ ਨੂੰ ਆਨ-ਲਾਇਨ ਪੜਾਈ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਲਈ ਮੱਦਦ ਹੋਵੇਗੀ।