18.3 C
United Kingdom
Thursday, June 25, 2026

More

    ਫਰਿਜ਼ਨੋ ਵਾਸੀਆਂ ਨੇ ਕੋਰੋਨਾਂ ਵਾਇਰਸ ਕਰਫਿਊ ਦਾ ਕੀਤਾ ਵਿਰੋਧ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 22 ਨਵੰਬਰ 2020

    ਕੋਰੋਨਾਂ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਦੁਆਰਾ ਲਾਗੂ ਕੀਤੇ ਗਏ ਰਾਤ ਦੇ ਕਰਫਿਊ ਦਾ
    ਕੈਲੀਫੋਰਨੀਆਂ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਸੂਬੇ ਦੇ ਖੇਤਰ ਫਰਿਜ਼ਨੋ ਵਿੱਚ ਦੇ ਨਵੇਂ ਕਰਫਿਊ ਦੀ ਪਹਿਲੀ ਰਾਤ ਨੂੰ, ਲਗਭਗ 50 ਫਰਿਜ਼ਨੋ ਪ੍ਰਦਰਸ਼ਨਕਾਰੀਆਂ ਦਾ ਸਮੂਹ ਸ਼ਨੀਵਾਰ ਰਾਤ 10 ਵਜੇ ਨਵੇਂ ਆਰਡਰ ਦੀ ਉਲੰਘਣਾ ਕਰਨ ਲਈ ਜਾਣਬੁੱਝ ਕੇ ਇਕੱਠਾ ਹੋਇਆ।
    ਗਵਰਨ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਜਿਆਦਾ ਲਾਗ ਦੇ ਅਸਰ ਵਾਲੇ ਜਾਮਨੀ ਰੰਗ ਦੇ ਵੱਧ ਖਤਰੇ ਵਾਲੇ ਖੇਤਰ ਜਿਹਨਾਂ ਵਿੱਚ ਫਰਿਜ਼ਨੋ ਵੀ ਸ਼ਾਮਿਲ ਹੈ ਨੂੰ ਰਾਤ ਦੇ ਕਰਫਿਊ ਅਧੀਨ ਕੀਤਾ ਸੀ। ਜਿਸ ਵਿੱਚ ਰਾਤ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਗੈਰ ਜਰੂਰੀ ਕੰਮਾਂ ਲਈ ਇਕੱਠ ਕਰਨ ‘ਤੇ ਰੋਕ ਲਗਾਈ ਗਈ ਸੀ। ਫਿਰ ਵੀ ਇਹ ਪ੍ਰਦਰਸ਼ਨਕਾਰੀ ਬਲੈਕ ਸਟੋਨ ਅਤੇ ਸ਼ਾਅ ਐਵੀਨਿਊ ‘ਤੇ ਇਕੱਠੇ ਹੋਏ ਸਨ। ਇਹਨਾਂ ਅਨੁਸਾਰ ਤਾਜ਼ਾ ਪਾਬੰਦੀ ਵਾਲੇ ਆਦੇਸ਼ ਦੀ ਪਾਲਣਾ ਕਰਨ ਦੀ ਕੋਈ ਵਜ੍ਹਾ ਨਹੀਂ ਹੈ।ਇਸ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਵਾਸੀਆਂ ਅਨੁਸਾਰ ਉਹ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੇ ਹਨ ਅਤੇ ਇਹ ਜਰੂਰੀ ਨਹੀਂ ਹੈ ਕਿ ਸਾਨੂੰ ਆਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ ਅਤੇ ਸਰਕਾਰ ਦੁਆਰਾ ਲਗਾਏ ਗਏ ਹੋਰ ਕਰਫਿਊ ਕਾਰਨ ਅਰਥ ਵਿਵਸਥਾ ਹੋਰ ਕਮਜ਼ੋਰ ਹੋ ਜਾਵੇਗੀ। ਇਸਦੇ ਇਲਾਵਾ ਇੱਕ ਪ੍ਰਦਰਸ਼ਨਕਾਰੀ ਹਾਰਡਿਨ ਨੇ ਕਿਹਾ ਕਿ ਲੋਕ ਪਾਬੰਦੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਆਪਣੇ ਘਰਾਂ ਵਿਚ ਬੰਦ ਹੋ ਕੇ ਥੱਕ ਗਏ ਹਨ।ਲੋਕਾਂ ਕੋਲ ਸੰਯੁਕਤ ਰਾਜ ਦੇ ਨਾਗਰਿਕ ਬਣਨ ਦੇ ਸਾਰੇ ਅਧਿਕਾਰ ਹਨ ਇਸ ਲਈ ਉਹ ਨਿਊਸਮ ਦੇ ਆਦੇਸ਼ ਦੀ ਪਾਲਣਾ ਨਹੀਂ ਕਰਨਗੇ। ਫਰਿਜ਼ਨੋ ਦਾ ਇਹ ਕਰਫਿਊ ਵਿਰੋਧੀ ਪ੍ਰਦਰਸ਼ਨ ਬਹੁਤ ਸਾਰੇ ਲੋਕਾਂ ਦੇ ਚਲੇ ਜਾਣ ਤੋਂ ਪਹਿਲਾਂ ਇੱਕ ਘੰਟਾ ਜਾਰੀ ਰਿਹਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!