21.1 C
United Kingdom
Thursday, June 25, 2026

More

    ਅਮਰੀਕੀ ਸੂਬੇ ਨੇਬਰਾਸਕਾ ਵਿੱਚ ਗੋਲੀਬਾਰੀ ਦੌਰਾਨ ਹੋਈ 2 ਦੀ ਮੌਤ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 22 ਨਵੰਬਰ 2020

    ਦੇਸ਼ ਦੇ ਸੂਬੇ ਨੇਬਰਾਸਕਾ ਵਿੱਚ ਇੱਕ ਗੋਲੀਬਾਰੀ ਦੀ ਘਟਨਾ ਵਿੱਚ ਦੋ ਵਿਆਕਤੀਆਂ ਦੀ ਮੌਤ ਹੋ ਗਈ ਹੈ।ਪ੍ਰਾਂਤ ਦੇ ਖੇਤਰ ਬੈਲੇਵ ਵਿੱਚ ਅਧਿਕਾਰੀਆਂ ਅਨੁਸਾਰ ਸੋਨਿਕ ਡਰਾਈਵ-ਇਨ ਵਿਖੇ ਸ਼ਨੀਵਾਰ ਰਾਤ ਨੂੰ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਦੇ ਜ਼ਖਮੀ ਹੋਣ ਦਾ ਖੁਲਾਸਾ ਹੋਇਆ ਹੈ। ਬੈਲੇਵ ਪੁਲਿਸ ਵਿਭਾਗ ਦੇ ਇੱਕ ਬਿਆਨ ਅਨੁਸਾਰ ਇਸ ਘਟਨਾ ਦੇ ਸੰਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਵਿੱਚ ਇੱਕ ਬਿਆਨ ਅਨੁਸਾਰ ਪੁਲਿਸ ਨੂੰ ਸ਼ੁਰੂਆਤ ਵਿੱਚ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਸੋਨਿਕ ਡਰਾਈਵ -ਇਨ ਦੀ ਪਾਰਕਿੰਗ ਵਿੱਚ ਇੱਕ ਚਲਦੇ ਟਰੱਕ ਦੇ ਅੰਦਰ ਇੱਕ ਸੰਭਾਵਤ ਬੰਬ ​​ਬਾਰੇ ਸੂਚਨਾ ਮਿਲੀ ਅਤੇ ਫਿਰ ਬਾਅਦ ਵਿੱਚ ਗੋਲੀਬਾਰੀ ਬਾਰੇ ਵੀ ਦੱਸਿਆ ਗਿਆ। ਪੁਲਿਸ ਦੁਆਰਾ ਘਟਨਾ ਸਥਲ ‘ਤੇ ਕਾਰਵਾਈ ਦੌਰਾਨ ਗੋਲੀਬਾਰੀ ਦੇ ਪੀੜਿਤਾਂ ਵਿਚੋਂ ਦੋ ਨੂੰ ਨੈਬਰਾਸਕਾ ਮੈਡੀਕਲ ਸੈਂਟਰ ਦੀ ਯੂਨੀਵਰਸਿਟੀ ਲਿਜਾਇਆ ਗਿਆ, ਜਦੋਂ ਕਿ ਦੂਸਰੇ ਦੋ ਵਿਅਕਤੀਆਂ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਤੱਕ ਪੀੜਿਤਾਂ ਦੀ ਪਛਾਣ ਨਹੀਂ ਕਰਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!