15.3 C
United Kingdom
Saturday, June 27, 2026

More

    ਸੈਨੇਟਰ ਕੈਲੀ ਲੋਫਲਰ ਕੋਵਿਡ-19 ਟੈਸਟਾਂ ਤੋਂ ਬਾਅਦ ਹੋਈ ਇਕਾਂਤਵਾਸ

    ਗੁਰਿੰਦਰਜੀਤ ਨੀਟਾ ਮਾਛੀਕੇ,
    ਫਰਿਜ਼ਨੋ (ਕੈਲੀਫੋਰਨੀਆਂ), 22 ਨਵੰਬਰ 2020

    ਸੰਯੁਕਤ ਰਾਜ ਦੀ ਸੈਨੇਟਰ ਕੈਲੀ ਲੋਫਲਰ ਦੁਆਰਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਯੂ ਐਸ ਦੇ ਸੈਨੇਟਰ ਡੇਵਿਡ ਪਰਡਿਊ ਨਾਲ ਰਾਜ ਦੀ ਸੈਨੇਟ ਦੀ ਚੋਣ ਪ੍ਰਚਾਰ ਵਿੱਚ ਹਿੱਸਾ ਲੈਣ ਤੋਂ ਬਾਅਦ ਕੋਰੋਨਾਂ ਵਾਇਰਸ ਦੇ ਟੈਸਟ ਕਰਵਾਏ ਗਏ, ਜਿਸ ਵਿੱਚ ਇਸਦੀ ਲਾਗ ਦੇ ਮਿਸ਼ਰਤ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ ਉਹ ਇਕਾਂਤਵਾਸ ਹੋ ਰਹੀ ਹੈ। ਉਸ ਦੀ ਮੁਹਿੰਮ ਦੇ ਇਕ ਬੁਲਾਰੇ ਨੇ ਸ਼ਨੀਵਾਰ ਰਾਤ ਇਕ ਬਿਆਨ ਵਿਚ ਕਿਹਾ ਕਿ ਇਸ ਜਾਰਜੀਆ ਰਿਪਬਲੀਕਨ ਨੇ ਸ਼ੁੱਕਰਵਾਰ ਸਵੇਰੇ ਦੋ ਰੇਪਿਡ ਕੋਵਿਡ ਟੈਸਟ ਕਰਵਾਏ ਜੋ ਕਿ ਨੈਗੇਟਿਵ ਸਨ ਜਦਕਿ ਸ਼ੁੱਕਰਵਾਰ ਸ਼ਾਮ ਇਕ ਹੋਰ ਵਾਇਰਸ ਸੰਬੰਧੀ ਟੈਸਟ ਦਾ ਨਤੀਜਾ ਪਾਜੀਟਿਵ ਮਿਲਿਆ। ਇਸ ਤੋਂ ਬਾਅਦ ਸੈਨੇਟਰ ਲੋਫਲਰ ਨੇ ਸ਼ਨੀਵਾਰ ਸਵੇਰੇ ਦੁਬਾਰਾ ਫਿਰ ਕੋਵਿਡ ਟੈਸਟ ਕੀਤਾ ਜਿਸਦਾ ਨਤੀਜਾ ਕਿਸੇ ਪਰਿਣਾਮ ਤੇ ਸਪਸ਼ਟ ਨਹੀਂ ਸੀ। ਇਸ ਦੇ ਬਾਵਜੂਦ ਸੈਨੇਟਰ ਨੇ ਵਾਇਰਸ ਦਾ ਕੋਈ ਲੱਛਣ ਮਹਿਸੂਸ ਨਹੀਂ ਕੀਤਾ ਪਰ ਇੱਕ ਬਿਆਨ ਅਨੁਸਾਰ ਲੋਫਲਰ ਸੀ ਡੀ ਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਈ ਇਕਾਂਤਵਾਸ ਵਿੱਚ ਹੈ। ਲੋਫਲਰ ਦੁਆਰਾ ਹਾਲ ਹੀ ਦੇ ਹਫਤਿਆਂ ਵਿੱਚ ਕਈ ਰੈਲੀਆਂ ਕੀਤੀਆਂ ਹਨ ਜਿਹਨਾਂ ਵਿੱਚ ਵਿੱਚ ਆਏ ਹੋਏ ਲੋਕਾਂ ਨੇ ਮਾਸਕ ਨਹੀਂ ਪਹਿਨੇ ਸਨ। ਇਸ ਤੋਂ ਇਲਾਵਾ ਲੋਫਲਰ 5 ਜਨਵਰੀ ਨੂੰ ਹੋਣ ਵਾਲੀ ਚੋਣ ਵਿੱਚ ਡੈਮੋਕਰੇਟ ਰਾਫੇਲ ਵਾਰਨੌਕ ਦਾ ਸਾਹਮਣਾ ਕਰ ਰਹੀ ਹੈ,ਜੋ ਕਿ ਸੈਨੇਟ ਵਿੱਚ ਪਾਰਟੀ ਦੇ ਕੰਟਰੋਲ ਬਾਰੇ ਅਹਿਮ ਹੈ। ਪਰ ਹੁਣ ਲੋਫਲਰ ਦੀ ਮੁਹਿੰਮ ਉੱਪਰ ਵਾਇਰਸ ਦੇ ਟੈਸਟਾਂ ਦਾ ਕੀ ਪ੍ਰਭਾਵ ਪਏਗਾ ਇਸ ਬਾਰੇ ਕੁੱਝ ਸ਼ਪੱਸ਼ਟ ਨਹੀਂ ਹੈ।ਸੈਨੇਟਰ ਲੋਫਲਰ ਦੇ ਦੋ ਸਟਾਫ ਮੈਂਬਰਾਂ ਨੇ ਵੀ ਪਿਛਲੇ ਮਹੀਨੇ COVID-19 ਲਈ ਸਕਾਰਾਤਮਕ ਟੈਸਟ ਕੀਤਾ ਸੀ ਅਤੇ ਉਸ ਸਮੇਂ ਲੋਫਲਰ ਦਾ ਟੈਸਟ ਨਕਾਰਾਤਮਕ ਆਇਆ ਸੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!