12.5 C
United Kingdom
Saturday, September 5, 2026

More

    ਕਾਈਲ ਰਿਟਨਹਾਊਸ ਨੂੰ 20 ਲੱਖ ਡਾਲਰ ਦਾ ਬਾਂਡ ਭਰਨ ‘ਤੇ ਮਿਲੀ ਜੇਲ੍ਹ ਤੋਂ ਰਿਹਾਈ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 21 ਨਵੰਬਰ 2020

    ਦੇਸ਼ ਦੇ ਸੂਬੇ ਵਿਸਕਾਨਸਿਨ ਦੇ ਕੇਨੋਸ਼ਾ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਲੋਕਾਂ ਦੀ ਹੱਤਿਆ ਕਰਨ ਦੇ 17 ਸਾਲਾ ਦੋਸ਼ੀ ਕਾਈਲ ਰਿਟਨਹਾਊਸ ਨੂੰ 2 ਮਿਲੀਅਨ ਡਾਲਰ ਦੇ ਬਾਂਡ ਭਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ ਹੈ। ਰਿਟਨਹਾਊਸ ਨੂੰ ਕੇਸ ਦੀ ਪੈਰਵਾਈ ਲਈ ਇਲੀਨੋਏ ਤੋਂ ਕੇਨੋਸ਼ਾ ਅਧਿਕਾਰੀਆਂ ਦੇ ਹਵਾਲੇ ਕੀਤਾ ਗਿਆ ਸੀ ਅਤੇ ਉਹ ਦਸੰਬਰ ਵਿੱਚ ਮੁੱਢਲੀ ਸੁਣਵਾਈ ਲਈ ਅਦਾਲਤ ਵਿੱਚ ਵਾਪਸ ਆਵੇਗਾ। ਰਿਟਨਹਾਊਸ ‘ਤੇ ਲੱਗੇ ਦੋਸਾਂ ਅਨੁਸਾਰ ਉਸਨੇ 25 ਅਗਸਤ ਨੂੰ ਦੋ ਵਿਅਕਤੀਆਂ ਜੋਸੇਫ ਰੋਸੇਨਬੌਮ ਅਤੇ ਐਂਥਨੀ ਹੁਬਰ ਨੂੰ ਏ ਆਰ ਸਟਾਈਲ ਦੀ ਇੱਕ ਰਾਈਫਲ ਨਾਲ ਗੋਲੀਬਾਰੀ ਕਰਕੇ ਮਾਰ ਦਿੱਤਾ ਸੀ ਜਦਕਿ ਇੱਕ ਹੋਰ ਤੀਜਾ ਵਿਅਕਤੀ ਜ਼ਖਮੀ ਕਰ ਦਿੱਤਾ ਸੀ।ਉਸ ਸਮੇਂ ਇੱਕ ਵਿਅਕਤੀ ਜੈਕਬ ਬਲੇਕ ਦੀ ਪੁਲਿਸ ਦੁਆਰਾ ਕੀਤੀ ਗੋਲੀਬਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਵਿੱਚ ਇਹ ਘਟਨਾ ਵਾਪਰੀ ਸੀ। ਰਿਟਨਹਾਊਸ ਉੱਤੇ ਇੱਕ ਬਾਲਗ ਵਜੋਂ ਕਤਲੇਆਮ ਦੇ ਦੋ ਅਤੇ ਇੱਕ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮੁਕੱਦਮੇ ਦਰਜ਼ ਕੀਤੇ ਗਏ ਸਨ ਜਦਕਿ ਰਿਟਨਹਾਊਸ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਇਹ ਸਭ ਉਸਨੇ ਉਸ ਹਿੰਸਕ ਪ੍ਰਦਰਸ਼ਨ ਵਿੱਚ ਆਪਣੀ ਸਵੈ-ਰੱਖਿਆ ਵਿੱਚ ਕੀਤਾ ਸੀ। ਇਸ ਕੇਸ ਵਿੱਚ ਇੱਕ ਹੋਰ ਵਿਅਕਤੀ, 19 ਸਾਲਾ ਡੋਮਿਨਿਕ ਬਲੈਕ ਨੂੰ ਕਥਿਤ ਤੌਰ ‘ਤੇ ਰਿਟਨਹਾਊਸ ਨੂੰ ਹਥਿਆਰ ਮੁਹੱਈਆ ਕਰਾਉਣ ਦੇ ਗੰਭੀਰ ਅਪਰਾਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!