12.5 C
United Kingdom
Saturday, September 5, 2026

More

    ਅਮਰੀਕਾ ਦੇ ਇੱਕ ਮਾਲ ਵਿੱਚ ਗੋਲੀਬਾਰੀ ਦੀ ਮੰਦਭਾਗੀ ਘਟਨਾ ਨਾਲ ਹੋਏ ਅੱਠ ਜ਼ਖਮੀ, ਦੋਸ਼ੀ ਹੋਇਆ ਫਰਾਰ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 21ਨਵੰਬਰ 2020

    ਅਮਰੀਕਾ ਵਿੱਚ ਗੋਲੀਬਾਰੀ ਦੀਆਂ ਹੁੰਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ।ਗੋਲੀਬਾਰੀ ਦੀ ਇੱਕ ਤਾਜਾ ਘਟਨਾ ਦੇਸ਼ ਦੇ ਸੂਬੇ ਵਿਸਕਾਨਸਿਨ ਦੇ ਇੱਕ ਮਾਲ ਵਿੱਚ ਵਾਪਰੀ ਹੈ। ਪੁਲਿਸ ਅਨੁਸਾਰ ਇੱਕ ਵਿਅਕਤੀ ਨੇ ਸ਼ੁੱਕਰਵਾਰ ਨੂੰ ਵਾਵੋਤਸਾ ਦੇ ਮੇਅਫੇਅਰ ਮਾਲ ‘ਚ ਬੇਰਹਿਮੀ ਨਾਲ ਫਾਇਰਿੰਗ ਕੀਤੀ ਜਿਸਦੇ ਨਤੀਜੇ ਵਜੋਂ ਇੱਕ ਬੱਚੇ ਸਮੇਤ ਅੱਠ ਵਿਅਕਤੀ ਜ਼ਖਮੀ ਹੋ ਗਏ ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ । ਪੁਲਿਸ ਅਧਿਕਾਰੀ ਵੇਬਰ ਨੇ ਸ਼ੁੱਕਰਵਾਰ ਰਾਤ ਨੂੰ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਗੋਲੀਬਾਰੀ ਦੀ ਸੂਚਨਾ ਮਿਲਣ ਤੇ ਅਧਿਕਾਰੀਆਂ ਦੁਆਰਾ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਅਧਿਕਾਰੀਆਂ ਅਨੁਸਾਰ ਗੋਲੀਬਾਰੀ ਕਰਨ ਵਾਲਾ ਹਮਲਾਵਰ ਵਿਅਕਤੀ ਲਗਭੱਗ 30 ਸਾਲ ਜਾਂ ਇਸ ਤੋਂ ਉੱਪਰ ਦਾ ਮੰਨਿਆ ਜਾ ਰਿਹਾ ਹੈ, ਜਿਹੜਾ ਕਿ ਹਮਲੇ ਤੋਂ ਬਾਅਦ ਘਟਨਾ ਸਥਲ ਤੋਂ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿੱਚ ਅਧਿਕਾਰੀ ਇਸ ਅਣਪਛਾਤੇ ਹਮਲਾਵਰ ਦੀ ਪਛਾਣ ਨਿਰਧਾਰਿਤ ਕਰਨ ਲਈ ਜਾਂਚ ਕਰ ਰਹੇ ਹਨ। ਇਸ ਮਾਲ ਦੇ ਇੱਕ ਬੁਲਾਰੇ ਜੂਲੀਅਨ ਓਲੀਵੋ ਨੇ ਮੇਅਫੇਅਰ ਮਾਲ ਵਿੱਚ ਵਾਪਰੀ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗਾਹਕਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਉਹਨਾਂ ਦੀ ਪਹਿਲ ਹੈ ,ਇਸ ਹਮਲੇ ਦੀ ਜਾਂਚ ਵਿੱਚ ਉਹ ਪੁਲਿਸ ਵਿਭਾਗ ਅਤੇ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!