7.5 C
United Kingdom
Sunday, March 8, 2026

More

    ਵਾਲਮਾਰਟ ਸਟੋਰ ਵਿੱਚ ਜ਼ਖਮੀ ਹੋਈ ਔਰਤ ਨੂੰ ਦੇਵੇਗਾ 17 ਲੱਖ ਡਾਲਰ ਦਾ ਹਰਜ਼ਾਨਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 21 ਨਵੰਬਰ 2020
    ਵਰਜੀਨੀਆਂ ਰਾਜ ਦੀ ਸੁਪਰੀਮ ਕੋਰਟ ਨੇ ਇਸ ਹਫਤੇ ਵਾਲਮਾਰਟ ਨੂੰ ਇੱਕ ਵੈਸਟ ਵਰਜੀਨੀਆ ਦੀ ਔਰਤ ਨੂੰ ਤਕਰੀਬਨ 17 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ ,ਜੋ ਕਿ ਸਟੋਰ ਕਰਮਚਾਰੀਆਂ ਦੁਆਰਾ ਇੱਕ ਚੋਰ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਜਖਮੀ ਹੋ ਗਈ ਸੀ।ਇਸ ਮਾਮਲੇ ਵਿੱਚ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਡਾਇਨ ਐਂਕਰੋਮ ਨਾਮ ਦੀ ਔਰਤ ਆਪਣੀ ਧੀ ਅਤੇ ਪੋਤੇ-ਪੋਤੀਆਂ ਨਾਲ ਸਾਲ 2015 ਵਿੱਚ ਸਾਊਥ ਪਾਰਕਰਸਬਰਗ ਦੇ ਇੱਕ ਵਾਲਮਾਰਟ ਵਿਖੇ ਖਰੀਦਦਾਰੀ ਕਰ ਰਹੀ ਸੀ ਉਦੋਂ ਸਟੋਰ ਵਿੱਚੋਂ ਸਮਾਨ ਚੁਰਾ ਕੇ ਲੈ ਜਾਣ ਵਾਲਾ ਇੱਕ ਆਦਮੀ ਉਸਦੀ ਸ਼ਾਪਿੰਗ ਕਾਰਟ ਨਾਲ ਟਕਰਾ ਗਿਆ, ਜਿਸ ਨਾਲ ਐਂਕਰੋਮ ਫਰਸ਼ ‘ਤੇ ਆਪਣੀ ਪੋਤੀ ਸਮੇਤ ਡਿੱਗ ਪਈ ਸੀ। ਇਸ ਔਰਤ ਦੀ ਕਾਨੂੰਨੀ ਟੀਮ ਅਨੁਸਾਰ ਐਂਕਰੋਮ ਨੂੰ ਛੋਟੀ ਅੰਤੜੀ , ਨੈਕਰੋਸਿਸ ਆਦਿ ਨੁਕਸਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਲਾਜ ਲਈ ਉਸਨੇ 2,700,000 ਡਾਲਰ ਖਰਚ ਕੀਤੇ ਜਦਕਿ ਭਵਿੱਖ ਵਿੱਚ ਲੱਖਾਂ ਡਾਲਰ ਹੋਰ ਖਰਚ ਹੋਣ ਦੀ ਸੰਭਾਵਨਾ ਹੈ। ਐਂਕਰੋਮ ਦੇ ਵਕੀਲ ਅਨੁਸਾਰ ਵਾਲਮਾਰਟ ਨੇ ਦੁਕਾਨਦਾਰੀ ਨੂੰ ਸੰਭਾਲਣ ਬਾਰੇ ਆਪਣੀ ਨੀਤੀ ਦੀ ਉਲੰਘਣਾ ਕੀਤੀ ਹੈ ਜਿਸਦੀ ਵਜ੍ਹਾ ਕਰਕੇ ਐਂਕਰੋਮ ਨਾਲ ਸਟੋਰ ਵਿੱਚ ਇਹ ਹਾਦਸਾ ਹੋਇਆ ਕਿਉਂਕਿ ਹਾਦਸੇ ਵਿੱਚ ਦਸਤਾਵੇਜ਼ਾਂ ਅਨੁਸਾਰ ਇੱਕ ਵਿਅਕਤੀ ਨੇ ਸਟੋਰ ਵਿੱਚੋਂ ਦਸਤਾਨਿਆਂ ਦਾ ਇੱਕ ਜੋੜਾ ਚੋਰੀ ਕਰਨ ਤੋਂ ਬਾਅਦ ਕਰਮਚਾਰੀਆਂ ਨਾਲ ਹੱਥਾਪਾਈ ਕਰਕੇ ਫੜੇ ਜਾਣ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰਦਿਆਂ ਇਸ ਔਰਤ ਦੀ ਕਾਰਟ ਨਾਲ ਟਕਰਾ ਕੀਤਾ ਸੀ। ਇਸ ਕੇਸ ਸੰਬੰਧੀ 2019 ਵਿੱਚ, ਵੈਸਟ ਵਰਜੀਨੀਆ ਸਰਕਟ ਕੋਰਟ ਨੇ ਐਂਕਰੋਮ ਦੇ ਹੱਕ ਵਿੱਚ 16,922,000 ਡਾਲਰ ਦੇ ਹਰਜਾਨੇ ਦਾ ਫੈਸਲਾ ਕੀਤਾ ਜਿਸਦੇ ਵਿਰੁੱਧ ਵਾਲਮਾਰਟ ਨੇ ਅਪੀਲ ਕੀਤੀ ਸੀ ਪਰ ਰਾਜ ਦੀ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਅਪੀਲ ਰੱਦ ਕਰਦਿਆਂ ਇਸ ਫੈਸਲੇ ਨੂੰ ਬਰਕਰਾਰ ਰਖਦਿਆਂ ਵਾਲਮਾਰਟ ਨੂੰ ਭੁਗਤਾਨ ਦੇ ਆਦੇਸ਼ ਦਿੱਤੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!