ਰਜਨੀ ਵਾਲੀਆ
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |
ਹੁਨਰ ਇਲਮ ਨਈਂ ਨਸ਼ਰ ਕਰੀਦਾ,
ਲੋਕੀ ਕਦੇ ਦੇਂਦੇ ਨਈਂ ਦੁਆ |
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |
ਤੇਰੀ ਖੁਸੀ਼ ਤੋਂ ਦੁਨੀਆ ਦੁਖਦੀ,
ਤੇ ਦੁਖਦੇ ਨੇ ਏਥੇ ਸਾਰੇ |
ਉਦੋ ਲੁੱਡੀਆਂ ਪਾਉਣ ਤੇ ਢੋਲੇ ਗਾਵਣ,
ਜਦੋ ਕੋਈ ਜਿੱਤਦਾ- ਜਿੱਤਦਾ ਹਾਰੇ |
ਕਈਆਂ ਦਾ ਤਾਂ ਬੁਰਾ ਕੀਤੇ ਬਿਨਾ,
ਏਥੇ ਲੰਘਦਾ ਨਹੀਂ ਸਮਾ |
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |
ਇਸ ਦੁਨੀਆ ਤੇ ਜਦ ਵੀ,
ਹੰਕਾਰੀ ਆਪਣਾ ਸੀਸ ਉਠਾਵੇ |
ਹੱਕ ਪਰਾਇਆ ਖਾਵਣ ਵਾਲਾ,
ਨੀ ਸਿੱਧਾ ਨਰਕਾਂ ਨੂੰ ਜਾਵੇ |
ਮੈਂ ਹਰ ਬੰਦੇ ਕੋਲੋ ਸਿੱਖ ਕੇ ਇਹ,
ਜਿੰਦਗੀ ਜਿਉਣਾ ਸਿੱਖੀ ਹਾਂ |
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |
ਮੈਂ ਮਿੱਟੀ ਨੂੰ ਮਿੱਟੀ ਆਖਾ,
ਤੇ ਸੋਨੇ ਨੂੰ ਸੋਨਾ ਕਹਿੰਦੀ |
ਮੈਂ ਆਪਣੇ ਸਨਮਾਨ ਦੇ ਉੱਪਰ,
ਘੂਰ ਕਦੀ ਨਾ ਸਹਿੰਦੀ |
ਹਨੇਰਿਆਂ ਵਿੱਚੋਂ ਰੌਸ਼ਨੀਆਂ ਵਿੱਚੋਂ,
ਨਿਕਲ ਕੇ ਆਉਂਦੈ ਮੇਰਾ ਨਾਂ |
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |
ਹਰ ਦਿਲ ਕੋਲੋ ਰੱਖ ਨਈਂ ਹੁੰਦਾ,
ਕਦੇ ਰਾਜ਼ ਬੇਗਾਨੇ ਦਿਲ ਦਾ |
ਜੋ ਰੱਖ ਲੈਂਦਾ ਪਰਦੇ ਸਾਰੇ,
ਓ ਤਾਂ ਨਾਲ ਨਸੀਬੀਂ ਮਿਲਦਾ |
ਜੋ ਯਾਰੀ ਵਿੱਚ ਗੱਦਾਰੀ ਕਰਦਾ,
ਹੁੰਦਾ ਉਹ ਅਸਲ ਫਨਾਂਹ |
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |
ਆਪਣੇ ਜ਼ਹਿਨ ਦੇ ਨਾਲ ਹੀ ਰਜਨੀ,
ਹੈ ਅਕਸਰ ਗੱਲਾਂ ਕਰਦੀ ਰਹਿੰਦੀ |
ਕੀ ਹੋ ਰਿਹਾ ਇਸ ਦੁਨੀਆ ਤੇ ,
ਸਭ ਸੋਚ-ਸੋਚ ਕੇ ਡਰਦੀ ਰਹਿੰਦੀ |
ਅਧਰਮ ਕੁਕਰਮ ਨੂੰ ਕਰਨੇ ਵਾਲੇ,
ਏਥੇ ਯਕੀਨਨ ਹੋਣ ਫਨਾਂਹ |
ਆਪਣੇ ਕੋਲੋਂ ਕੁਝ ਨਈਂ ਲੁਕਿਆ,
ਮਨਾ ਲੋਕਾਂ ਕੋਲੋਂ ਲੁਕਾ |