ਦੁੱਖਭੰਜਨ ਰੰਧਾਵਾ
0351920036369
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |
ਨੀ ਦੁੱਖ ਮੈਨੂੰ ਦੇ ਸਾਰੇ,
ਤੈਨੂੰ ਸਹਿਣ ਦੀ ਲੋੜ ਨਹੀਂ |
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |
ਬਿਨ ਤੇਰੇ ਜਿਉਣ ਦੀਆਂ,
ਮੈਂ ਸੋਚਾਂ ਨਈਂ ਰੱਖਦਾ |
ਮੈਂ ਤੇਰੇ ਤੋਂ ਵੱਧ ਕੇ,
ਹੋਰ ਲੋਚਾਂ ਨਈ ਰੱਖਦਾ |
ਤੈਨੂੰ ਨਾਲ ਖਾਰਾਂ ਦੇ ਨੀ,
ਖਹਿਣ ਦੀ ਲੋੜ ਨਹੀਂ |
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |
ਮੈਂ ਹਰ ਪਰਦਾ ਰੱਖਦਾ ਹਾਂ,
ਪਰਦੇਦਾਰੀ ਦੇ ਅੰਦਰ |
ਨੀ ਕਦੇ ਦਗਾ ਕਮਾਉਣਾ ਨਾ,
ਮੁਹੱਬਤ ਪਿਆਰੀ ਦੇ ਅੰਦਰ |
ਤੈਨੂੰ ਗੱਲ-ਗੱਲ ਦੇ ਉੱਤੇ,
ਢਹਿਣ ਦੀ ਲੋੜ ਨਈਂ |
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |
ਜਿੱਥੇ ਤੂੰ ਰਹਿੰਨੀ ਏ,
ਮੈਨੂੰ ਲੋੜ ਉਹਨਾਂ ਰਾਹਾਂ ਦੀ |
ਜੋ ਮੈਨੂੰ ਪੀਂਘ ਹੁਲਾਰਾ ਦੇਣ,
ਮੈਨੂੰ ਲੋੜ ਉਹਨਾਂ ਬਾਹਵਾਂ ਦੀ |
ਨੀ ਕੌਣ ਕਹਿੰਦੈ ਮੈਨੂੰ,
ਸੁਦੈਣ ਦੀ ਲੋੜ ਨਹੀਂ |
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |
ਰੂਹ ਤਾਂ ਇੱਕੋ ਨੀ ਅਸੀਂ,
ਜੁੜੇ ਹੀ ਦੇਰੀ ਨਾਲ |
ਤੇਰੀ ਰਗ ਵਿੱਚ ਵਹਿੰਦਾ ਹਾਂ,
ਸਾਹ ਲਵਾਂ ਸਾਹ ਤੇਰੀ ਨਾਲ |
ਦੁਨੀਆਂ ਉੱਤੇ ਕਿੱਧਰੇ ਨੀ,
ਸਾਡੇ ਜਿਹਾ ਜੋੜ ਨਹੀਂ |
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |
ਦੁੱਖਭੰਜਨ ਕਰ ਦਊਗਾ ਨੀ,
ਜੋ ਕੁਝ ਵੀ ਤੂੰ ਆਖੇਂਗੀ |
ਦੁੱਖਭੰਜਨ ਭਰ ਦਊਗਾ ਨੀ,
ਜੋ ਕੁਝ ਵੀ ਤੂੰ ਆਖੇਂਗੀ |
ਅੱਗਾ ਦੌੜ ਤੇ ਸਾਡਾ ਨੀ,
ਪਿੱਛਾ ਚੌੜ ਨਹੀਂ |
ਤੂੰ ਮੈਨੂੰ ਕਿੰਨਾਂ ਚਾਹੁੰਨੀ ਏ,
ਤੈਨੂੰ ਕਹਿਣ ਦੀ ਲੋੜ ਨਹੀਂ |