8.9 C
United Kingdom
Saturday, April 19, 2025

More

    ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਗੁਰਦਿਆਲ ਰੌਸ਼ਨ ਜੀ ਦੁਆਰਾ ਸੰਪਾਦਿਤ ਪੁਸਤਕ “ਸ਼ਿਅਰ ਪੰਜਾਬੀ” ਲੋਕ ਅਰਪਿਤ

    ਪੰਜਾਬੀ ਸਾਹਿਤ ਪ੍ਰਤੀ ਕਾਰਜਸ਼ੀਲ ਸਭਾ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਵੱਲੋਂ ਦਿਵਾਲੀ ਦਿਵਸ ਉਪਰ ਕਵੀ ਦਰਬਾਰ ਵਿੱਚ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਜੀ ਦੁਆਰਾ ਸੰਪਾਦਿਤ ਪੁਸਤਕ “ਸ਼ਿਅਰ ਪੰਜਾਬੀ ” ਲੋਕ ਅਰਪਿਤ ਕੀਤੀ ਗਈ। ਸਾਹਿਤਕ ਸਰਗਰਮੀਆਂ ਵਿੱਚ ਸਮੂਹ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਨੂੰ ਸਦਾ ਦੀ ਤਰ੍ਹਾਂ ਧਿਆਨ ਹਿਤ ਰੱਖਦਿਆਂ,ਇਸ ਕਵੀ ਦਰਬਾਰ ਵਿੱਚ ਵੀ ਨਵੇਂ ਪੰਜਾਬੀ ਲੇਖਕਾਂ ਅਤੇ ਗੀਤਕਾਰਾਂ ਨੂੰ ਖਾਸ ਸੱਦਾ ਦਿੱਤਾ ਗਿਆ। ਸਪੋਕਸਮੈਨ ਵਰਿੰਦਰ ਅਲੀਸ਼ੇਰ ਵੱਲੋਂ ਸਮੁੱਚੇ ਸਾਹਿਤਕ ਜਗਤ ਤੇ ਸਮੂਹ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਲਈ ਵਧਾਈ ਦਿੱਤੀ ਗਈ। ਸਭਾ ਪ੍ਰਧਾਨ ਜਸਵੰਤ ਵਾਗਲਾ ਜੀ ਵੱਲੋਂ ਪੁਸਤਕ “ਪੰਜਾਬੀ ਸ਼ੇਅਰ” ਬਾਰੇ ਪਰਚਾ ਪੜ੍ਹਿਆ ਗਿਆ । ਡਾਕਟਰ ਅੰਬੇਦਕਰ ਸੁਸਾਇਟੀ ਦੇ ਬੁਲਾਰੇ ਬਲਵਿੰਦਰ ਮੋਰੋਂ ਵੱਲੋਂ ਸਭਾ ਦੀਆਂ ਗਤੀਵਿਧੀਆਂ ਲਈ ਸਭਾ ਨੂੰ ਹਰ ਸਹਿਯੋਗ ਦੇਣ ਯਕੀਨ ਦਿਵਾਇਆ ਤੇ ਕਿਹਾ ਕਿ ਸਾਹਿਤ ਇਨਸਾਨ ਵਿੱਚ ਸੂਖਮਤਾ ਭਰਦਾ ਹੈ ਇਹ ਬਹੁਤ ਜ਼ਰੂਰੀ ਹੈ ਕਿ ਪੰਜਾਬੀ ਭਾਈਚਾਰੇ ਨੂੰ ਸਾਹਿਤ ਨਾਲ ਜੋੜਿਆ ਜਾਵੇ।
    ਪੰਜਾਬੀ ਭਾਈਚਾਰੇ ਦੀ ਸੇਵਾ ਅਤੇ ਸਮਾਜਿਕ ਗਤੀਵਿਧੀਆਂ ਲਈ ਸਰਗਰਮ “ਮਾਝਾ ਯੂਥ ਕਲੱਬ ਬ੍ਰਿਸਬੇਨ” ਦੇ ਮੁੱਖ ਆਹੁਦੇਦਾਰਾਂ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ। ਇਸ ਉਪਰੰਤ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਵੱਲੋਂ ਪੰਜਾਬੀ ਭਾਈਚਾਰੇ ਦੀ ਸੇਵਾ ਲਈ ਅਤੇ ਸਮਾਜਿਕ ਗਤੀਵਿਧੀਆਂ ਲਈ”ਮਾਝਾ ਯੂਥ ਕਲੱਬ ਬ੍ਰਿਸਬੇਨ” ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। “ਮਾਝਾ ਯੂਥ ਕਲੱਬ ਬ੍ਰਿਸਬੇਨ” ਦੇ ਪ੍ਰਧਾਨ ਬਲਰਾਜ ਸਿੰਘ ਸੰਧੂ ਤੇ ਜੱਗਾ ਵੜੈਚ ਨੇ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਖੁਸ਼ੀ ਮਹਿਸੂਸ ਹੋਈ ਕਿ “ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ” ਨੇ ਸਾਡੇ ਦੁਆਰਾ ਪੰਜਾਬੀ ਭਾਈਚਾਰੇ ਲਈ ਕੀਤੇ ਜਾ ਰਹੇ ਤਿਲ ਫੁੱਲ ਦੀ ਕਦਰ ਜਾਣਦਿਆਂ ਸਭਾ ਨੂੰ ਐਨਾ ਸਨਮਾਨ ਦਿੱਤਾ ਤੇ ਕਲੱਬ ਮੈਂਬਰਾਂ ਨੂੰ ਇਸ ਸਨਮਾਨ ਨਾਲ ਭਾਈਚਾਰੇ ਦੀ ਸੇਵਾ ਲਈ ਹੋਰ ਹੌਸਲਾ ਮਿਲੇਗਾ। ਇਸ ਤੋਂ ਇਲਾਵਾ “ਮਾਝਾ ਯੂਥ ਕਲੱਬ ਬ੍ਰਿਸਬੇਨ” ਦੇ ਮੁੱਖ ਅਹੁਦੇਦਾਰਾਂ ਵਿੱਚੋਂ ਰਣਜੀਤ ਸਿੰਘ , ਜਤਿੰਦਰ ਪਾਲ ਸਿੰਘ ,ਅਤਿੰਦਰਪਾਲ ਸਿੰਘ ,ਮਨ ਖਹਿਰਾ ਹੁਣਾ ਨੇ ਉਚੇਚੇ ਤੌਰ ਉੱਤੇ ਸ਼ਮੂਲੀਅਤ ਕੀਤੀ।ਬੱਚਿਆਂ ਵਿੱਚੋਂ ਐਸ਼ਮੀਤ ਤੇ ਸੁੱਖਮਨ ਵੱਲੋਂ ਕਵਿਤਾ ਤੇ ਗੀਤ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਕਵੀ ਦਰਬਾਰ ਵਿੱਚ ਸ਼ਾਇਰ ਗੁਰਵਿੰਦਰ , ਗੀਤਕਾਰ ਹੈਪੀ ਚਾਹਲ , ਕਵਿਤਰੀ ਹਰਜੀਤ ਕੌਰ ਸੰਧੂ, ਹਰਮਨਦੀਪ, ਗੀਤਕਾਰ ਸੁਰਜੀਤ ਸੰਧੂ ਤੇ ਦੇਵ ਸਿੱਧੂ ਜੀ ਦੁਆਰਾ ਗੀਤ ਅਤੇ ਕਵਿਤਾਵਾਂ ਪੇਸ਼ ਕੀਤੇ ਗਏ। ਸਭਾ ਦੀ ਸਟੇਜ ਦਾ ਸੰਚਾਲਨ ਹਿੰਦੀ ਸ਼ਾਇਰਾ ਤੇ ਮਸ਼ਹੂਰ ਸੰਚਾਲਕ “ਵਿਭਾਵਰੀ ਜੀ” ਵੱਲੋਂ ਬਾਖੂਬੀ ਨਿਭਾਇਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!