
ਦੁੱਖਭੰਜਨ ਰੰਧਾਵਾ
0351920036369
ਇਹ ਦਸਤੂਰ ਮੁਹੱਬਤ ਦਾ,
ਮੁਹੱਬਤ ਜਿਊਣ ਨਹੀਂ ਦੇਂਦੀ |
ਅਕਸਰ ਹੀ ਇਸ਼ਕ ਚ ਰੁਲਿਆਂ,
ਨੂੰ ਨੀ ਏਥੇ ਮਰਨਾ ਪੈ ਜਾਂਦਾ |
ਏ ਇਸ਼ਕ ਤਾਂ ਅੱਗ ਦਾ ਸਮੁੰਦਰ ਹੈ,
ਜਿਸਨੂੰ ਜਿਉਂਦੀ ਜਾਨੇਂ ਹੀ,
ਆਸਿ਼ਕ ਨੂੰ ਤਰਨਾ ਪੈ ਜਾਂਦਾ |
ਸੱਜਣਾਂ ਦੀ ਦੀਦ ਕਰਨ ਖਾਤਿਰ,
ਸੋਹਣੀ ਜਦ ਠਿੱਲਦੀ ਘੜੇ ਉੱਤੇ |
ਤੇ ਘੜਾ ਬਈਮਾਨ ਨਿਕਲਦਾ ਏ,
ਉਸਨੂੰ ਵੀ ਖਰਨਾ ਪੈ ਜਾਂਦਾ |
ਆਪਣੀ ਹੀਰ ਖਾਤਿਰ ਵੱਗ,
ਰਾਂਝਾ ਵੀ ਬਾਰਾਂ ਸਾਲ ਚਾਰਦਾ ਏ |
ਖੇੜੇ ਉਹਦੀ ਹੀਰ ਲੈ ਜਾਂਦੇ ਨੇਂ,
ਉਸਨੂੰ ਵੀ ਜਰਨਾ ਪੈ ਜਾਂਦਾ |
ਤੈਨੂੰ ਤਕਲੀਫ ਜੇ ਹੁੰਦੀ ਏ,
ਤਾਂ ਉਸ ਨੂੰ ਨੀਂਦ ਨਹੀਂ ਆਉਂਦੀ,
ਉਸਨੂੰ ਜਦ ਨੀਂਦ ਨਹੀਂ ਆਉਂਦੀ,
ਤਾਂ ਉਸਨੂੰ ਕੁਝ ਹਰਨਾ ਪੈ ਜਾਂਦਾ |
ਉਸਦੇ ਨਾਲ ਉਮਰ ਬਿਤਾਈ ਏ,
ਉਸਦੇ ਨਾਲ ਰਿਸ਼ਤਾ ਜਨਮਾਂ ਦਾ,
ਉਸਦੀ ਤੇਜ਼ ਕਟਾਰੀ ਤੇ ,
ਸੀਸ ਮੈਨੂੰ ਧਰਨਾ ਪੈ ਜਾਂਦਾ |
ਮੈਥੋਂ ਗੁਸਤਾਖੀਆਂ ਹੁੰਦੀਆਂ ਨੇਂ,
ਉਹ ਮੈਨੂੰ ਮੁਆਫ ਵੀ ਕਰਦੀ ਏ |
ਯਾਰੋ ਜੋ ਮੌਤੋਂ ਨਹੀਂ ਡਰਦਾ,
ਉਸ ਮਹਿਰਮ ਤੋਂ ਡਰਨਾ ਪੈ ਜਾਂਦਾ |
ਦੁੱਖਭੰਜਨ ਕਾਹਲਾ ਪੈ ਜਾਂਦਾ,
ਉਸਦੀ ਸਿਦਕ ਨਾਲ ਨਹੀਂ ਬਣਦੀ,
ਕਈ ਵਾਰ ਦੁੱਖਭੰਜਨ ਦੇ ਗਲ ਵਿੱਚ,
ਸੱਜਣਾ ਦਾ ਪਰਨਾ ਪੈ ਜਾਂਦਾ |