
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਰੋਗ ਪਿਆਰ ਦਾ ਜਿਸਨੂੰ ਲਗ ਜਾਏ,
ਉਹਦੇ ਕੰਮ ਨਾ ਆਉਣ ਦੁਆਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਧਰਤੀ ਵੀ ਉਦੋਂ ਥਾਂ ਨਈਂ ਦੇਂਦੀ,
ਜਦੋਂ ਜਾਨ ਉੱਤੇ ਬਣ ਆਵੇ |
ਓ ਜਾਣੇਂ ਬਸ ਓਈਓ ਜਾਣੇਂ,
ਕਿਹੜਾ ਕੀਹਦੇ ਮਨ ਨੂੰ ਭਾਵੇ |
ਫੇਰ ਤਾਂ ਹੰਝੂ ਸਾਥ ਦੇਂਦੇ ਨੇ,
ਸਾਹਵਾਂ ਵਿੱਚ ਆਉਣ ਨਾ ਸਾਹਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਜਦ ਇਸ਼ਕ ਦੇ ਰਾਹੇ ਪੈਰ ਧਰੇ ਮੈਂ,
ਤਦ ਮੌਲਾ ਕਰਮ ਕਮਾਇਆ |
ਮੈਂ ਉਸ ਤੋਂ ਵੱਡਾ ਹੋ ਨਾ ਸਕਿਆ,
ਮੈਂ ਉਹਦੀ ਖਾਕ ਪੈਰਾਂ ਦਾ ਸਾਇਆ |
ਮੌਸਮ ਰੰਗ ਬਦਲਦਾ ਜਾਵੇ,
ਹਾਏ ਜਦ-ਜਦ ਮੈਂ ਮੁਸਕਾਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਮੈਂ ਪੀਹੜੇ ਦਾ ਮਾਲਕ ਹੋ ਕੇ,
ਨੀ ਲਾਗੇ ਵੀ ਨਾ ਖਲੋਇਆ |
ਮੈਨੂੰ ਤੇਰਾ ਤਰਸ ਨਾ ਮਿਲਿਆ,
ਸੀ ਮੈਂ ਹੋ-ਹੋ ਭੁੱਬੀਂ ਰੋਇਆ |
ਧੁੱਪਾਂ ਨੇ ਆ ਹੱਕ ਜਤਾਇਆ,
ਮੇਰੇ ਸਿਰ ਤੋਂ ਲੰਘੀਆਂ ਛਾਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਓ ਬਾਜੀ਼ ਤੇ ਜਿੱਤੇ ਬੈਠਾ ਏ,
ਮੈਡੀ ਝੋਲੀ ਪਾ ਕੇ ਹਾਰਾਂ |
ਦਿਨ ਮੇਰਾ ਨਾ ਚੜਿਆ ਡੁੱਬਕੇ,
ਕੀ ਮੈਂ ਬੈਠਾ ਸੋਚ ਵਿਚਾਰਾਂ |
ਸਭ ਪਰਛਾਂਵਿਆ ਦੇ ਨਾਲ ਤੁਰਦੇ,
ਮੇਰਾ ਲੱਭਦਾ ਨਈ ਪਰਛਾਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਉਸਦਾ ਚਿਹਰਾ ਭੁੱਲਦਾ ਨਈਓ,
ਓਦਾਂ ਲੱਖਾਂ ਜੱਗ ਤੇ ਚਿਹਰੇ |
ਓ ਬੇਲਣ ਬਸ ਜਿੰਦ ਮੇਰੀ ਦੀ,
ਉਹ ਸਦਾ ਦੂਰ ਕਰੇਂਦੀ ਹਨੇਰੇ |
ਉਸਦੀ ਇੱਕ ਗੱਲਵੱਕੜੀ ਤਾਂਈ,
ਅੱਜ ਤਰਸਣ ਮੇਰੀਆਂ ਬਾਂਹਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |
ਦੁੱਖਭੰਜਨ ਹੁਣ ਡੁੱਬਦਾ ਵੇਖੀਂ,
ਉਸਦੇ ਡੁੱਬਣ ਦੇ ਦਿਨ ਆਏ |
ਉਸਨੂੰ ਮੌਤ ਨੇਂ ਖਾ ਲਿਆ ਸਮਝੀਂ,
ਨੀ ਜਦੋਂ ਤੇਰਾ ਜੀਅ ਘਬਰਾਏ |
ਉਦੋਂ ਹੰਝੂਆਂ ਨੇਂ ਲੁੱਡੀਆਂ ਪਾਉਣੀਆ,
ਤੇ ਤੇਰੇ ਨੱਚ ਉੱਠਣਾ ਏ ਚਾਵਾਂ |
ਸਦਾ ਦੇਵੇ ਦੋਸ਼ ਮੁਕੱਦਰ ਮੈਨੂੰ,
ਜਿੰਦੇ ਰੁਮਕਣ ਜਦੋਂ ਹਵਾਵਾਂ |