
“ਲੋਕ ਹਿੱਤ ਕੋਈ ਵੀ ਸੰਘਰਸ਼ ਹੋਵੇ ,ਸਾਰਿਆ ਨੂੰ ਅਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਅੱਗ ਕਿਸੇ ਘਰ ਲੱਗੀ ਹੋਵੇ ,ਬੁਝਾਉਣ ਵਿੱਚ ਅਪਣਾ ਸਹਿਯੋਗ ਦੇਣਾ ਚਾਹੀਦਾ,ਕਿਉਂਕਿ ਵਕਤ ਕਿਸੇ ਪਿਓ ਦਾ ਨਹੀਂ। ਇਤਿਹਾਸ ਵਿੱਚ ਸਾਡਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਹੋਣਾ ਚਾਹੀਦਾ ਹੈ ,ਨਾ ਕਿ ਲਾਉਣ ਵਾਲਿਆਂ ਵਿੱਚ।” ਉਕਤ ਵਿਚਾਰਾਂ ਦਾ ਪ੍ਰਗਟਾਵਾ ਪ੍ਰਸਿੱਧ ਗੀਤਕਾਰ ਤੇ ਮੱਲ ਰਿਕਾਰਡਜ਼ ਦੇ ਕਰਤਾ ਧਰਤਾ ਹਰਜਿੰਦਰ ਮੱਲ ਨੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੁਆਰਾ ਰਚੇ ਅਤੇ ਬਹੁਤ ਹੀ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾ ਕੰਚਨ ਬਾਵਾ ਦੇ ਨਵੇਂ ਗੀਤ “ਸਬਰ ਕਿਸਾਨਾਂ ਦੇ” ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ “ਇੱਕ ਇੱਕ ਕਤਰਾ ਕੱਠਾ ਹੋਕੇ ਸਮੁੰਦਰ ਬਣਦਾ ਹੈ, ਏਕੇ ਵਿੱਚ ਬਹੁਤ ਤਾਕਤ ਹੈ। ਮੈਂ ਵੀ ਅਪਣਾ ਚਿੜੀ ਦੀ ਚੁੰਝ ਜਿੰਨਾ ਹਿੱਸਾ ਪਾ ਰਿਹਾ ਹਾਂ।” ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਸੰਗੀਤਕ ਧੁਨਾਂ ਵਿੱਚ ਦੇਸੀ ਹੇਕ ਨੇ ਪ੍ਰੋਇਆ ਹੈ। ਅਦਾਰਾ ਪੰਜ ਦਰਿਆ ਸਮੁੱਚੀ ਟੀਮ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹੈ।