4.1 C
United Kingdom
Friday, April 18, 2025

More

    ਫਰਿਜ਼ਨੋ ਦੇ ਰੋਜ਼ਾਨਾ ਕੋਰੋਨਾਂ ਮਾਮਲਿਆਂ ਵਿੱਚ ਹੋਇਆ ਲਗਭੱਗ 300 ਨਵੇਂ ਕੇਸਾਂ ਦਾ ਵਾਧਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 12 ਨਵੰਬਰ 2020

    ਕੈਲੀਫੋਰਨੀਆਂ ਦੇ ਸਿਹਤ ਵਿਭਾਗ ਨੇ ਬੁੱਧਵਾਰ ਨੂੰ ਫਰਿਜ਼ਨੋ ਕਾਊਂਟੀ ਵਿੱਚ 269 ਨਵੇਂ ਕੋਵਿਡ -19 ਕੇਸ ਸ਼ਾਮਿਲ ਹੋਏ ਹਨ ਜਿਸ ਨਾਲ ਮਾਰਚ ਵਿੱਚ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਇਸਦੀ ਗਿਣਤੀ 33,000 ਲਾਗ ਦੇ ਮਾਮਲਿਆਂ ਨੂੰ ਪਾਰ ਕਰ ਗਈ ਹੈ। ਰਾਜ ਦੇ ਅੰਕੜਿਆਂ ਅਨੁਸਾਰ ਮਹਾਂਮਾਰੀ ਦੌਰਾਨ ਕੁੱਲ 33,024 ਵਿਅਕਤੀ ਸੰਕਰਮਿਤ ਹੋਏ ਹਨ ਅਤੇ ਬੁੱਧਵਾਰ ਦਾ ਕੁੱਲ ਅੰਕੜਾ ਪਿਛਲੇ ਦਿਨ ਨਾਲੋਂ 0.8% ਦਾ ਵਾਧਾ ਦਰਸਾਉਂਦਾ ਹੈ। ਬੁੱਧਵਾਰ ਦੇ ਕੇਸਾਂ ਦੀ ਗਿਣਤੀ 2 ਸਤੰਬਰ(357 ਕੇਸ) ਤੋਂ ਬਾਅਦ ਫਰਿਜ਼ਨੋ ਵਿੱਚ ਸਭ ਤੋਂ ਵੱਧ ਸਿੰਗਲ-ਡੇਅ ਕੇਸਾਂ ਨੂੰ ਪ੍ਰਗਟ ਕਰਦੀ ਹੈ। ਇਸਦੇ ਨਾਲ ਹੀ ਫਰਿਜ਼ਨੋ ਕਾਊਂਟੀ ਦੀ ਕੋਵਿਡ -19 ਮੌਤਾਂ ਦੀ ਗਿਣਤੀ ਬੁੱਧਵਾਰ ਨੂੰ 456 ਰਹੀ ਹੈ।ਬੁੱਧਵਾਰ ਤੱਕ, ਕੁੱਲ 145 ਮਰੀਜ਼ ਹਸਪਤਾਲ ਵਿੱਚ ਦਾਖਲ ਸਨ, ਅਤੇ ਉਨ੍ਹਾਂ ਵਿੱਚੋਂ 13 ਗੰਭੀਰ ਦੇਖਭਾਲ ਵਿੱਚ ਸਨ। ਇਸ ਸੰਬੰਧੀ ਫਰਿਜ਼ਨੋ ਦੇ ਇੱਕ ਚੋਟੀ ਦੇ ਡਾਕਟਰ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਮੀਦ ਕਰਦੇ ਹਨ ਕਿ ਕਾਉਂਟੀ ਵਧ ਰਹੇ ਮਾਮਲਿਆਂ ਕਰਕੇ ਅਗਲੇ ਹਫਤੇ ਹੋਰ ਪਾਬੰਦੀਆਂ ਵੱਲ ਜਾ ਸਕਦੀ ਹੈ। ਸਿਹਤ ਨਿਰਦੇਸ਼ਕ ਡਾ. ਰਾਇਸ ਵੋਹਰਾ ਨੇ ਕਿਹਾ ਕਿ ਅਸੀਂ ਜਾਮਨੀ ਰੰਗ ਦੇ ਟੀਅਰ ਵਿੱਚ ਜਾ ਸਕਦੇ ਹਾਂ। ਇਸ ਤੋਂ ਇਲਾਵਾ ਪੂਰੇ ਕੈਲੀਫੋਰਨੀਆਂ ਵਿੱਚ, ਬੁੱਧਵਾਰ ਨੂੰ ਕੁੱਲ 7,464 ਨਵੇਂ ਪੁਸ਼ਟੀ ਕੀਤੇ ਗਏ COVID-19 ਦੇ ਕੇਸ ਸਾਹਮਣੇ ਆਏ ਜਿਸ ਨਾਲ ਮਹਾਂਮਾਰੀ ਦੀ ਸ਼ੁਰੂਆਤ ਤੋਂ ਰਾਜ ਭਰ ਵਿੱਚ ਕੁੱਲ 984,682 ਸੰਕਰਮਣ ਹੋ ਗਏ ਹਨ ਜਦਕਿ ਬੁੱਧਵਾਰ ਨੂੰ ਰਾਜ ਵਿੱਚ ਕੋਰੋਨਾਂ ਮੌਤਾਂ ਦੀ ਗਿਣਤੀ 18,070 ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!