ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਤੌਫੀਕ ਪਿਆਰ ਤੇਰੇ ਦਿੱਤੀ,
ਓਦਾਂ ਮੇਰੇ ਚ ਕਿੱਥੇ ਗੱਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਨੀ ਮੈਂ ਉਥੋਂ ਤੱਕ ਜਾਣਾ,
ਜਿੱਥੇ ਹੁੰਦੀ ਏ ਅਖੀਰ |
ਨੀ ਮੈਂ ਉਥੋਂ ਤੱਕ ਜਾਣਾ,
ਜਾ ਮਿਲੇ ਰਾਂਝਣੇ ਨੂੰ ਹੀਰ |
ਜੇ ਮੇਰੀ ਹੋਈਂ ਏਂ ਤਾਂ ਦੱਸੀਂ,
ਮੇਰੇ ਨਾਲ ਤੂੰ ਵੀ ਚੱਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਨੀ ਗੁਸਤਾਖ ਹਾਂ ਬੜਾ,
ਮੈਂ ਤੇਰੇ ਅੱਗੇ ਬੋਲਿਆ |
ਪਰ ਤੇਰੇ ਪਿਆਰ ਦੀ ਖੁਮਾਰੀ,
ਭੋਰਾ ਵੀ ਨਈਂ ਡੋਲਿਆ |
ਜਿੰਦਗਾਨੀ ਤੇਰੇ ਨਾਂ,
ਤੇਰੇ ਨਾਂ ਹਰ ਪਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਨੀ ਮੈਂ ਕੂਕਰ ਹਾਂ ਤੇਰਾ,
ਤੇ ਤੂੰ ਮੇਰੀ ਰਹਿਨੁਮਾ |
ਤੂੰ ਕੀਤਾ ਜਿਉਣ ਜੋਗਾ,
ਨੀ ਮੈਨੂੰ ਫੜ ਮੇਰੀ ਬਾਂਹ |
ਨੀ ਤੂੰ ਮੇਰਾ ਸਾਰਾ ਜੋ਼ਰ,
ਨੀ ਤੂੰ ਮੇਰਾ ਸਾਰਾ ਬੱਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਨੀ ਮੈਂ ਰਾਹਾਂ ਦਾ ਰੋੜਾ,
ਤੇ ਤੂੰ ਬਾਗੜੇ ਦਾ ਫੁੱਲ |
ਅਸੀਂ ਕੌਡੀਓਂ ਵੀ ਹੌਲੇ,
ਤੇ ਨੀ ਸਾਰਾ ਈ ਤੇਰਾ ਮੁੱਲ |
ਉਸਨੂੰ ਕਿਵੇਂ ਮੈਂ ਰੋਕਾਂ,
ਖੜਕੇ ਦਿਲ ਦਾ ਜੋ ਟੱਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਨੀ ਮੈਂ ਕਾਹਦੇ ਜੋਗਾ,
ਮੈਨੂੰ ਆਖਦੇ ਨੇ ਸਾਰੇ |
ਆਪਣੇ ਹਿੱਸੇ ਦੀ ਜਿੱਤ,
ਮੇਰਾ ਸਾਹ-ਸਾਹ ਤੈਨੂੰ ਹਾਰੇ |
ਉਸਨੂੰ ਮਾਰੇ ਕੀ ਖੁਦਾਈ,
ਜਿਨੂੰ ਮਾਰ ਜਾਵੇ ਛੱਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |
ਦੁੱਖਭੰਜਨ ਨੂੰ ਪੱਤੀ-ਪੱਤੀ,
ਤੇਰੇ ਕਰ ਦਿੱਤਾ ਦੁੱਖਾਂ |
ਛਾਵਾਂ ਦੁੱਖਭੰਜਨ ਦੇ ਹਿੱਸੇ,
ਦੀਆਂ ਖੋਹ ਲਈਆਂ ਰੁੱਖਾਂ |
ਮੇਰੇ ਕਿੰਨੇ ਨੇਂ ਸਵਾਲ,
ਜਵਾਬ ਇੱਕ ਦਾ ਤੂੰ ਘੱਲ |
ਤੇਰੇ ਪਿਆਰ ਨੇਂ ਸਿਖਾਇਆ,
ਮੈਨੂੰ ਜੀਣੇਂ ਦਾ ਵੱਲ |