ਰਜਨੀ ਵਾਲੀਆ
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਦੇਖਣ ਲਾ ਦੇਵੇਂ ਅੰਨੀਆਂ,
ਬੋਲਣ ਲਾ ਦੇਵੇਂ ਬੋਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਤੇਰੇ ਘਰ ਵਿੱਚ ਨਈਂ,
ਘਾਟਾ ਕਿਸੇ ਚੀਜ਼ ਦਾ |
ਮੁੱਲ ਪੈਣਾ ਹੁੰਦਾ ਸਦਾ,
ਤੇਰੇ ਹੱਥੋਂ ਰੀਝ ਦਾ |
ਸਿਰੇ ਦੀਆਂ ਸਾਰੀਆਂ ਨੇਂ,
ਗੱਲਾ ਜੋ ਮੈਂ ਛੋਹਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਪਹਿਰਿਆਂ ਚ ਰੱਖਦਾ ਏਂ,
ਤੂੰ ਆਪਣੇ ਪਿਆਰ ਨੂੰ |
ਤੇ ਦੇਵਣ ਆਇਆ ਦੇ ਦੇਵੇਂ,
ਤੂੰ ਆਪਣੇਂ ਦੀਦਾਰ ਨੂੰ |
ਸਾਰੇ ਭੇਦ ਖੁੱਲ ਗਏ,
ਗੰਢਾਂ ਜਦੋਂ ਖੋਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਫੁੱਲ ਮਹਿਕਾਂ ਤੇਰੀਆ,
ਪੱਤੀ ਵੀ ਤਾਂ ਤੇਰੀ ਏ |
ਦਾਤਾ ਹਨੇਰੜਾ ਜੇ ਤੇਰਾ,
ਦੀਵਾ-ਬੱਤੀ ਵੀ ਤਾਂ ਤੇਰੀ ਏ |
ਬਣਕੇ ਇੱਤਰ ਮਹਿਕਾਂ,
ਹਵਾਵਾਂ ਵਿੱਚ ਮੌਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਤੂੰ ਦਿੱਤਾ ਏ ਸਿਦਕ ਡਾਢਾ,
ਬੜਾ ਕੁਝ ਸਹਿੰਨੀਆਂ |
ਦੁੱਖਾਂ ਨੂੰ ਨਿਵਾਰ ਆ ਕੇ,
ਤੈਨੂੰ ਹੀ ਤਾਂ ਕਹਿੰਨੀ ਆਂ |
ਰਹਿਮਤ ਤੇਰੀ ਦੇ ਕਰਕੇ,
ਏ ਜਿੰਦਾਂ ਨਈਓਂ ਡੋਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਭਰਨ ਤੇ ਆਵੇਂ ਜਦੋਂ,
ਭਰ ਦੇਵੇਂ ਖਾਲੀਆਂ ਨੂੰ |
ਫੁੱਲ ਮਹਿਕ ਜਾਣ ਸੱਭੇ,
ਤੌਫੀਕ ਦੇਵੇਂ ਮਾਲੀਆਂ ਨੂੰ |
ਬਣਦਾ ਨਈ ਕੱਖ ਜਿਹੜੇ,
ਪਾਉਣ ਐਂਵੇ ਰੌਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |
ਰਜਨੀ ਜਿੰਨੀ ਖਾਵੇ ਹੱਕ,
ਦੀ ਹਲਾਲ ਕੰਮ ਆਵੇਗਾ |
ਕਦੇ ਤੇਰਾ ਮੇਰੇ ਮਾਲਕਾ,
ਕਮਾਲ ਕੰਮ ਆਵੇਗਾ |
ਸੁਰਗਾਂ ਦਾ ਸੁੱਖ ਮਿਲੇ,
ਓਏ ਹੋਣ ਭਾਵੇਂ ਖੋਲੀਆਂ |
ਦੇਣ ਲੱਗਾ ਦੇ ਦੇਵੇਂ,
ਤੂੰ ਭਰ-ਭਰ ਝੋਲੀਆਂ |