ਬਰਮਿੰਘਮ (ਪੰਜ ਦਰਿਆ ਬਿਊਰੋ)
ਬਰਤਾਨੀਆ ਸੰਗੀਤਕ ਸਰਗਰਮੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਆਏ ਦਿਨ ਕਿਸੇ ਨਾ ਕਿਸੇ ਗੀਤ ਦੀ ਆਮਦ ਹੁੰਦੀ ਰਹਿੰਦੀ ਹੈ। “ਮੱਲ ਰਿਕਾਰਡਜ਼” ਦੇ ਬੈਨਰ ਹੇਠ ਪ੍ਰੋਡਿਊਸਰ ਹਰਜਿੰਦਰ ਮੱਲ ਦੀ ਨਿਗਰਾਨੀ ਹੇਠ ਬਹੁਤ ਪਿਆਰਾ ਧਾਰਮਿਕ ਗੀਤ “ਤੇਰੇ ਅੰਮ੍ਰਿਤ ਨੇ” ਦਸਤਕ ਦੇਣ ਆ ਰਿਹਾ ਹੈ। ਜਿਸ ਨੂੰ ਗਾਇਆ ਹੈ ਸੁਰੀਲੇ ਗਾਇਕ ਅਮਰਜੀਤ ਰਮਤਾ ਜੀ ਨੇ। ਗੀਤ ਦੇ ਰਚੇਤਾ ਹਨ ਸੋਢੀ ਨਾਹਰ ਜੀ ਤੇ ਸੰਗੀਤ ਵਿੱਚ ਪਰੋਇਆ ਸੰਨੀ ਗਿੱਲ੍ਹ ਨੇ। ਹਰਜਿੰਦਰ ਮੱਲ ਨੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਮੇਸ਼ਾ ਸਮਾਜਕ ਦਾਇਰੇ ਅੰਦਰ ਰਹਿੰਦਿਆਂ ਹੋਇਆਂ ਕਲਾ ਦੀ ਸਦਵਰਤੋਂ ਕਰਨ ਲਈ ਵਚਨਬੱਧ ਹਾਂ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੇ ਗੀਤਾਂ ਨੂੰ ਪਿਆਰ ਦੇਣ।