3.5 C
United Kingdom
Sunday, March 8, 2026

More

    ਪੰਜ ਪ੍ਰਮੁੱਖ ਪੰਥਕ ਧਿਰਾਂ ਨੇ ਇਕਜੁੱਟ ਹੋਕੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਪੰਥਕ ਫਰੰਟ ਬਣਾਉਣ ਦਾ ਕੀਤਾ ਐਲਾਨ


    ਜਲੰਧਰ, 10 ਨਵੰਬਰ (ਵਰਿੰਦਰ ਸਿੰਘ ਖੁਰਮੀ)

    ਅੱਜ ਜਲੰਧਰ ਦੇ ਸਕਾਈਲਾਰਕ ਹੋਟਲ ਵਿੱਚ ਪੰਥਕ ਸਖਸੀਅਤ ਭਾਈ ਰਣਜੀਤ ਸਿੰਘ (ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ),ਸੰਤ ਸਮਾਜ ਦੇ ਸੰਸਥਾਪਕ ਬਾਬਾ ਸਰਬਜੋਤ ਸਿੰਘ ਬੇਦੀ, ਸ : ਸੁਖਦੇਵ ਸਿੰਘ ਢੀਂਡਸਾ (ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ)), ਸ: ਰਣਜੀਤ ਸਿੰਘ ਬ੍ਰਹਮਪੁਰਾ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ) ਅਤੇ ਸ: ਰਵੀਇੰਦਰ ਸਿੰਘ (ਸਾਬਕਾ ਸਪੀਕਰ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 1920) ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਲੰਮੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਜ਼ਾਦ ਕਰਾਉਣ ਲਈ ਹੋਰ ਧਿਰਾ ਨਾਲ ਵੀ ਪੰਥਕ ਏਕਤਾ ਕਰਨ ਦਾ ਅਹਿਦ ਲਿਆ ਗਿਆ। ਇਸੇ ਦੌਰਾਨ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਅਤੇ ਸਮੂਹ ਅਹੁਦੇਦਾਰਾ, ਜਿਲਾ ਪ੍ਰਧਾਨਾ ਨੇ ਇਸ ਵੱਡੇ ਇਤਿਹਾਸਕ ਫੈਸਲੇ ਦਾ ਜੌਰਦਾਰ ਸਵਾਗਤ ਕੀਤਾ ਹੈ । ਪ੍ਰੈਸ ਨੂੰ ਲਿਖਤੀ ਬਿਆਨ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਟਕਸਾਲੀ ਆਗੂ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਬਾਦਲ ਦਲ ਦੇ ਹੰਕਾਰ ਅਤੇ ਗੁੰਡਾਗਰਦ ਸੋਚ ਨੂੰ ਖਤਮ ਕਰਨ ਲਈ ਉਪਰੋਕਤ ਪੰਜ ਪੰਥਕ ਸਖਸ਼ੀਅਤਾ ਖਾਲਸਾ ਪੰਥ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਪੂਰਨ ਚੇਤੰਨ ਕਰਨ ਲਈ ਆਪਣੀ ਇਕਜੁੱਟਤਾ ਨਾਲ ਅੱਗੇ ਲੈਕੇ ਜਾਣਗੀਆ। ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਉਪਰੋਕਤ ਪੰਜ ਸਖਸੀਅਤਾ ਤੋ ਇਲਾਵਾ ਸ੍ ਰਵਿੰਦਰ ਸਿੰਘ ਬ੍ਰਹਮਪੁਰਾ, ਸ੍ ਜਸਵਿੰਦਰ ਸਿੰਘ ਅਤੇ ਐਡਵੋਕੇਟ ਬਲਬੀਰ ਸਿੰਘ ਖਹਿਰਾ ਵੀ ਵਿਸੇਸ਼ ਤੌਰ ਤੇ ਹਾਜਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!