ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ), 9 ਨਵੰਬਰ 2020
ਅਮਰੀਕੀ ਸਟੇਟ ਅਰਕਨਸਾਸ ਦੇ ਇੱਕ ਸ਼ਹਿਰ ਦੇ ਪੁਲਿਸ ਮੁਖੀ ਨੇ ਡੈਮੋਕਰੇਟਸ ਨੂੰ ਨਿਸ਼ਾਨਾ ਬਣਾਉਂਦਿਆਂ ਆਨਲਾਈਨ ਹਿੰਸਕ ਧਮਕੀਆਂ ਪੋਸਟ ਕਰਨ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਮਾਰਸ਼ਲ ਦੇ ਮੇਅਰ ਕੇਵਿਨ ਇਲੀਅਟ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਮਾਮਲੇ ਵਿੱਚ ਥਾਣਾ ਮੁਖੀ ਲਾਂਗ ਹੋਲੈਂਡ ਨੇ ਤੁਰੰਤ ਅਸਤੀਫਾ ਦੇ ਦਿੱਤਾ ਹੈ। ਇਲੀਅਟ ਨੇ ਹੋਲੈਂਡ ਦੀਆਂ ਪੋਸਟਾਂ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਮਿਊਨਿਟੀ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਤਾੜਨਾ ਤੋਂ ਕਿਸੇ ਨਾਲ ਧੱਕੇਸ਼ਾਹੀ ਜਾਂ ਹਿੰਸਾ ਦੀਆਂ ਧਮਕੀਆਂ ਦਾ ਸਮਰਥਨ ਨਹੀਂ ਕਰਦੀ ਹੈ। ਅਨਕਨਸਾਸ ਦੇ ਡੈਮੋਕ੍ਰੇਟ-ਗਜ਼ਟ ਦੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹੈ ਕਿ ਪੁਲਿਸ ਅਧਿਕਾਰੀ ਹੋਲੈਂਡ ਨੇ ਟਵਿੱਟਰ ਵਰਗੀ ਇੱਕ ਸ਼ੋਸ਼ਲ ਸਾਈਟ ਪਾਰਲਰ ਉੱਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ਅਤੇ ਹਾਲੈਂਡ ਨੇ ਆਪਣੀਆਂ ਪੋਸਟਾਂ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਬੁਨਿਆਦ ਦੋਸ਼ਾਂ ਦਾ ਪੱਖ ਪੂਰਦਿਆਂ ਕਿਹਾ ਕਿ ਚੋਣ ਨਿਰਪੱਖ ਨਹੀਂ ਸੀ ਅਤੇ ਗੈਰ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਗਈ ਸੀ। ਆਨਲਾਈਨ ਪੋਸਟਾਂ ਵਿੱਚ ਇਸ ਅਫਸਰ ਡੈਮੋਕਰੇਟ ਨੇਤਾਵਾਂ ਉੱਪਰ ਜੰਮ ਕੇ ਆਪਣੀ ਭੜਾਸ ਕੱਢੀ ਅਤੇ ਹਿੰਸਕ ਕਾਰਵਾਈਆਂ ਕਰਨ ਲਈ ਵੀ ਕਿਹਾ ਸੀ। ਮੇਅਰ ਐਲੀਅਟ ਅਨੁਸਾਰ ਹੋਲੈਂਡ ਪਿਛਲੇ ਦੋ ਸਾਲਾਂ ਤੋਂ ਮਾਰਸ਼ਲ, ਵਿੱਚ ਪੁਲਿਸ ਮੁਖੀ ਰਿਹਾ ਹੈ। ਇਸਦੇ ਨਾਲ ਹੀ ਹੋਲੈਂਡ ਅਰਕਨਸਾਸ ਦੇ ਬਹੁਤ ਸਾਰੇ ਪੁਲਿਸ ਮੁਖੀਆਂ ਅਤੇ ਸ਼ੈਰਿਫਾਂ ਵਿਚੋਂ ਇਕ ਹੈ, ਜਿਨ੍ਹਾਂ ਨੇ ਕੋਰੋਨਾਂ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਫੇਸ ਮਾਸਕ ਦੀ ਜ਼ਰੂਰਤ ਦਾ ਸਮਰਥਨ ਨਹੀਂ ਕੀਤਾ ਸੀ।