ਅਸ਼ੋਕ ਵਰਮਾ
ਬਠਿੰਡਾ,8 ਨਵੰਬਰ2020: ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਮਹਿਮਾ ਗੋਨਿਆਣਾ ਦੇ 15 ਵਲੰਟੀਅਰਾਂ ਨੇ ਹਸਪਤਾਲਾਂ ਵਿੱਚ ਜੇਰੇ ਇਲਾਜ ਡੇਂਗੂ ਆਦਿ ਦੇ ਮਰੀਜ਼ਾਂ ਲਈ ਸਵੈਇੱਛਾ ਨਾਲ ਖੂਨਦਾਨ ਪਲੇਟਲੈਟਸ ਅਤੇ ਕਰਕੇ ਮਨੁੱਖਤਾ ਪ੍ਰਤੀ ਫਰਜ ਨਿਭਾਇਆ ਹੈ। ਖ਼ੂਨਦਾਨ ਇਕਾਈ ਦੇ ਆਗੂ ਰਾਜਿੰਦਰ ਰਾਜੂ, ਪ੍ਰਦੀਪ ਸਿੰਘ, ਡਾ ਤੇਜ ਸਿੰਘ ਅਤੇ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਪ੍ਰੀਤ ਕੌਰ 55 ਸਾਲ ਪਤਨੀ ਸ਼ਿਵਰਾਜ ਸਿੰਘ ਵਾਸੀ ਪਿੰਡ ਪਤਨੀ ਜ਼ਿਲਾ ਗੰਗਾਨਗਰ (ਰਾਜਸਥਾਨ) ਜੋ ਕਿ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ। ਮਰੀਜ ਦੇ ਇਲਾਜ ਲਈ ਜਦੋਂ ਅੱਧੀ ਰਾਤ ਨੂੰ ਦੋ ਯੂਨਿਟ ਬੀ ਨੈਗੇਟਿਵ ਗਰੁੱਪ ਦੇ ਪਲੇਟਲੈਟਸ ਦੀ ਜਰੂਰਤ ਪਈ ਤਾਂ ਕੁਲਦੀਪ ਸਿੰਘ ਮਹਿਮਾਸਰਜਾ ਅਤੇ ਗਿੰਦੀ ਸਿੰਘ ਬਠਿੰਡਾ ਨੇ ਮੌਕੇ ਤੇ ਪੁੱਜ ਕੇ ਮਰੀਜ਼ ਦੀ ਜਾਨ ਬਚਾਉਣ ਲਈ ਖ਼ੂਨਦਾਨ ਕੀਤਾ। ਇਸੇ ਤਰਾਂ ਕਮਲੇਸ਼ ਰਾਨੀ ਪਤਨੀ ਬਿਰਮੀ ਵਾਸੀ ਗੋਨਿਆਣਾਂ ਨੂੰ ਪਲੇਟਲੈਟਸ ਦੀ ਜਰੂਰਤ ਪੈਣ ਤੇ ਵਲੰਟੀਅਰ ਹਰਮੀਤ ਸਿੰਘ ਬਠਿੰਡਾ ਨੇ ਮੌਕੇ ਤੇ ਪੁੱਜ ਕੇ ਖ਼ੂਨਦਾਨ ਕੀਤਾ।
ਮਰੀਜ਼ ਬਲਜੀਤ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਦੀਨਾ (ਮੋਗਾ) ਜੋ ਕਿ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਸੀ ਨੂੰ ਪਲੇਟਲੈਟਸ ਦੀ ਜਰੂਰਤ ਪੈਣ ਤੇ ਹਰਪ੍ਰੀਤ ਸਿੰਘ ਮਹਿਮਾ ਭਗਵਾਨਾ ਅਤੇ ਦਰਸ਼ਨ ਸਿੰਘ ਗੋਨਿਆਣਾ ਇੱਕ ਇੱਕ ਯੂਨਿਟ ਖ਼ੂਨਦਾਨ ਲਈ ਅੱਗੇ ਆਏ। ਅੰਮਿ੍ਰਤਪਾਲ ਸਿੰਘ ਵਾਸੀ ਕੋਠੇ ਨਾਥੀਆਣਾ ਦੇ ਇਲਾਜ ਦੌਰਾਨ ਗੁਰਸੇਵਕ ਸਿੰਘ ਲੱਖੀਜੰੰਗਲ ਅਤੇ ਨਿਰਮਲ ਸਿੰਘ ਵਾਸੀ ਪਿੰਡ ਘੰਡਾ ਬੰਨਾ ਦੇ ਖ਼ੂਨ ਦੀ ਘਾਟ ਦੂਰ ਕਰਨ ਲਈ ਬੋਹੜ ਸਿੰਘ ਵਾਸੀ ਆਕਲੀਆ ਕਲਾਂ ਮੌਕੇ ਤੇ ਪਹੁੰਚੇ ਅਤੇ ਖ਼ੂਨਦਾਨ ਕੀਤਾ। ਇਸੇ ਤਰਾਂ ਹੀ ਵਲੰਟੀਅਰ ਹਰਪ੍ਰੀਤ ਸਿੰਘ ਗੋਨਿਆਣਾ ਮੰਡੀ, ਅਮਨਦੀਪ ਸਿੰਘ ਗੋਨਿਆਣਾ ਮੰਡੀ, ਲਵਲੀ ਕੁਮਾਰ ਗੋਨਿਆਣਾ ਮੰਡੀ, ਜੀਵਨ ਕੁਮਾਰ, ਦਿਆਲ ਚੰਦ ਜੀਦਾ, ਮਨਪ੍ਰੀਤ ਜੋਤੀ ਗੋਨਿਆਣਾ, ਬਲਕਾਰ ਸਿੰਘ ਗੋਨਿਆਣਾ ਮੰਡੀ, ਗੁਰਾਂਦਿੱਤਾ ਸਿੰਘ ਹਰਰਾਏਪੁਰ ਆਦਿ ਇਕਾਈ ਵਲੰਟੀਅਰਾਂ ਵੱਲੋਂ ਵੀ ਸਵੈ ਇੱਛਾ ਨਾਲ ਖ਼ੂਨਦਾਨ ਕੀਤਾ ਗਿਆ ਜੋ ਮਰੀਜ਼ ਦੇ ਇਲਾਜ ਲਈ ਸਹਾਈ ਹੋਇਆ। ਰਜਿੰਦਰ ਸਿੰਘ ਨੇ ਦੱਸਿਆ ਕਿ ਵਲੰਟੀਅਰ ਲੋੜਵੰਦਾਂ ਦੀ ਸਹਾਇਤਾ ਲਈ ਹਰ ਵੇਲੇ ਤਿਆਰ ਰਹਿੰਦੇ ਹਨ।