ਸਮਾਜ ਸੇਵੀ ਕਲੱਬ ਨੇ ਕਰਵਾਏ ਸਮੂਹਿਕ ਵਿਆਹ
ਅਸ਼ੋਕ ਵਰਮਾ
ਮਾਨਸਾ ,8ਨਵੰਬਰ2020:ਅੱਜ ਨੌਜਵਾਨ ਸੇਵਾ ਕਲੱਬ ਮਾਨਸਾ ਨੇ ਪਿੰਲ ਨੰਗਲ ਕਲਾਂ ਵਿਖੇ ਸਮੂਹਿਕ ਵਿਆਹ ਸਮਾਗਮ ਤਹਿਤ 7 ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਕੇ ਇਨਸਾਨੀਅਤ ਵਾਲਾ ਫਰਜ਼ ਨਿਭਾਇਆ ਹੈ। ਇਸ ਮੌਕੇ ਕਲੱਬ ਦੇ ਸਰਪਰਸਤ ਜਸਵੰਤ ਸਿੰਘ ਥਿੰਦ ਐਸ.ਪੀ. ਜ਼ੇਲ ਸੁਪਰਡੈਂਟ, ਸਮਾਜ ਸੇਵੀ ਗੁਰਲਾਲ ਭਾਉ ਯੂ.ਐਸ.ਏ. ਅਤੇ ਰਾਜੂ ਬਾਬਾ ਜਟਾਣੇ ਵਾਲੇ ਨੇ ਵਿਸ਼ੇਸ਼ ਹਾਜ਼ਰੀ ਲਵਾਈ। ਦੱਸਣਯੋਗ ਹੈ ਕਿ ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਹਰ ਸਾਲ ਇਸੇ ਤਰਾਂ ਹੀ ਲੋੜਵੰਦ ਪ੍ਰੀਵਾਰਾਂ ਨਾਲ ਸਬੰਧਤ ਲੜਕੀਆਂ ਦੀਆਂ ਸ਼ਾਦੀਆਂ ਕਰਵਾਈਆਂ ਜਾਂਦੀਆਂ ਹਨ। ਨਵਵਿਆਹੀਆਂ ਲੜਕੀਆਂ ਨੂੰ ਜ਼ਰੂਰਤ ਦਾ ਘਰੇਲੂ ਸਮਾਨ ਪੇਟੀ, ਬੌਕਸ ਬੈੱਡ, ਮੇਜ-ਕੁਰਸੀਆਂ, ਪੱਖੇ, ਭਾਂਡੇ, ਬਿਸਤਰੇ ਅਤੇ ਸੂਟ ਆਦਿ ਦਿੱਤੇ ਗਏ। ਕਲੱਬ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 1426 ਲੜਕੀਆਂ ਦੇ ਵਿਆਹ ਕਰਵਾਏ ਜਾ ਚੁੱਕੇ ਹਨ। ਇਸ ਮੌਕੇ ਚੇਅਰਮੈਨ ਹਰਜੀਤ ਸੱਗੂ, ਉਪ ਪ੍ਰਧਾਨ ਹਰਜੀਤ ਸਿੰਘ ਨੰਗਲ, ਜਗਸੀਰ ਸਿੰਘ ਕਾਲਾ ਜਵਾਹਰਕੇ, ਮੈਡਮ ਜਗਜੀਤ ਕੌਰ, ਬਿੱਕਰ ਸਿੰਘ ਭਲੇਰੀਆ, ਜਸਵਿੰਦਰ ਸਿੰਘ ਕਾਕੂ ਪੈਸ ਸਕੱਤਰ, ਬਾਬਾ ਹਾਕਮ ਜੀ ਭੈਣੀ ਵਾਲੇ, ਗੁਰਪਾਲ ਟਿੰਕੂ, ਗੁਰਪ੍ਰੀਤ ਸੱਗੂ, ਬਾਬਾ ਰੂਪ ਜੀ ਰਾਮਾ ਮੰਡੀ, ਪਰਮਿੰਦਰ ਕੌਰ, ਸੁਖਵਿੰਦਰ ਕੌਰ, ਬਲਜੀਤ ਸ਼ਰਮਾ, ਗਗਨਦੀਪ, ਕਰਮਜੀਤ ਸ਼ਰਮਾ, ਗੁਰਦੀਪ ਕਾਕਾ, ਹਰਦੀਪ ਸਿੰਘ ਫੌਜੀ ਅਤੇ ਹੈਪੀ ਖਿਆਲਾ ਆਦਿ ਹਾਜ਼ਰ ਸਨ।