
ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਵਿਸ਼ਵ ਭਰ ਦੇ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਅੰਤਰਾਸ਼ਟਰੀ ਗਾਇਕ ਲੇਂਹਿੰਬਰ ਹੂਸੈਨਪੁਰੀ ਜਿਸ ਦੇ ਗੀਤਾਂ ਦਾ ਹਮੇਸ਼ਾਂ ਸਰੋਤੇ ਬੇਸਬਰੀ ਨਾਲ ਇੰਤਜਾਰ ਕਰਦੇ ਹਨ ਨਵਾਂ ਗੀਤ ਬੀਟ ਕਰੇਜੀ ਲੈ ਕੇ ਇੱਕ ਵਾਰ ਫਿਰ ਹਾਜਿਰ ਹੋਏ ਹਨ। ਗੀਤਕਾਰ ਜੁਵੀ ਮਾਨ ਦੇ ਲਿਖੇ ਇਸ ਗੀਤ ਨੂੰ ਜਸ ਕੀਜ ਵਲੋਂ ਸੰਗੀਤਕ ਧੁਨਾਂ ਚ ਸ਼ਿੰਗਾਰਿਆ ਗਿਆ ਹੈ। ਚੰਡੀਗੜ ਦੀਆਂ ਵੱਖ ਵੱਖ ਲੋਕੇਸ਼ਨਾ ਤੇ ਵੀਡੀਓ ਡਾਇਰੈਕਟਰ ਗੁਰ ਅਮਾਨਤ ਪਤੰਗਾ ਅਤੇ ਸਹਾਇਕ ਗੁਰਦਾਸ ਗਿੱਲ ਵਲੋਂ ਵਿਲੱਖਣ ਢੰਗ ਨਾਲ ਫਿਲਮਾਏ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ। ਅੰਤਰਾਸ਼ਟਰੀ ਸੰਗੀਤਕ ਕੰਪਨੀ ਵਾਲ ਸਟਰੀਟ ਤੇ ਪ੍ਰੋਡਿਊਸਰ ਪਰਮ ਓਬਰਾਏ ਵਲੋਂ ਰਿਲੀਜ਼ ਕੀਤੇ ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਯੂ ਟਿਊਬ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਕਰਯੋਗ ਹੈ ਕਿ ਕਦੇ ਸਾਡੀ ਗਲੀ ਭੁੱਲ ਕੇ ਵੀ, ਦੱਸਜਾ ਮੇਲਣੇ, ਫੋਨ ਮੇਰਾ, ਫੁੱਲਾਂ ਵਾਲਾ ਸੂਟ,ਮਣਕੇ ਅਤੇ ਹੋਰ ਸਭ ਗੀਤਾਂ ਨੂੰ ਜਿਵੇਂ ਲੇੰਹਿੰਬਰ ਦੇ ਚਾਹੁੰਣ ਵਾਲਿਆਂ ਨੇ ਪਿਆਰ ਦਿੱਤਾ ਇਸ ਗੀਤ ਨੂੰ ਵੀ ਉਮੀਦ ਨਾਲੋਂ ਵੱਧ ਉਸੇ ਤਰਾਂ ਪਿਆਰ ਮਿਲ ਰਿਹਾ ਹੈ।