
ਮਾਲੇਰਕੋਟਲਾ, 07 ਨਵੰਬਰ (ਜਮੀਲ ਜੌੜਾ): ਆਉਣ ਵਾਲੇ ਦਿਨਾਂ ‘ਚ ਸ਼ਹਿਰ ਮਾਲੇਰਕੋਟਲਾ ਦੀ ਦਿੱਖ ਨੂੰ ਖੂਬਸੂਰਤ ਬਣਾਇਆ ਜਾਵੇਗਾ ਅਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕਰ ਕੇ ਇੱਕ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਰ ਆਗੂ ਇਕਬਾਲ ਲਾਲਾ ਚੇਅਰਮੈਨ ਮਾਰਕਿਟ ਕਮੇਟੀ ਮਾਲੇਰਕੋਟਲਾ ਨੇ ਸੜਕ ਦੇ ਉਦਘਾਟਨ ਮੌਕੇ ਕੀਤਾ । ਉਨਾਂ ਕਿਹਾ ਕਿ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਵਿਕਾਸ-ਕਾਰਜਾਂ ਤੇ ਸ਼ਹਿਰ ਮਲੇਰਕੋਟਲਾ ਨੂੰ ਖੂਬਸੂਰਤ ਬਣਾਉਣ ਦੀ ਮੁਹਿੰਮ ਦੇ ਵਿੱਚ ਤੇਜ਼ੀ ਲਿਆਉਣ ਲਈ ਮਲੇਰਕੋਟਲਾ ਦੇ ਵਾਰਡ ਨੰਬਰ – 29,30,31 ਦੀ ਸਾਂਝੇ ਤੌਰ ਤੇ ਢਾਬੀ ਗੇਟ ਤੋਂ ਮਾਨਾ ਫਾਟਕ ਤੱਕ 46 ਲੱਖ ਦੀ ਲਾਗਤ ਨਾਲ ਬਣਨ ਵਾਲੀ ਇੰਟਰਲਾਕ ਟਾਇਲਾ ਦੇ ਨਾਲ ਬਨਣ ਵਾਲੀ ਸੜਕ ਦਾ ਉਦਘਾਟਨ ਕੀਤਾ ਹੈ । ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ;ਚ ਵੀ ਸੜਕਾਂ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ । ਇਸ ਮੌਕੇ ਸਾਬਕਾ ਕੌਂਸਲਰ ਅਸ਼ਰਫ ਅਬਦੁੱਲਾ, ਸ਼ਕੂਰ ਪ੍ਰਧਾਨ ਕਿਲਾ, ਵਾਰਡ ਨੰਬਰ 31 ਦੇ ਇੰਚਾਰਜ ਅਕਰਮ ਲਿਬੜਾ ਵਾਰਡ ਨੰਬਰ, 30 ਦੇ ਇੰਚਾਰਜ ਨਾਸਿਰ (ਬੱਗੀ) ਤੋਂ ਇਲਾਵਾ ਵੱਡੀ ਗਿਣਤੀ ‘ਚ ਕਾਂਗਰਸੀ ਅਤੇ ਵਰਕਰ ਆਗੂ ਮੌਜੂਦ ਸਨ ।