
ਰਜਨੀ ਵਾਲੀਆ
ਬਾਬੇ ਨਾਨਕ ਦੀ ਨਗਰੀ,
ਵਿੱਚ ਜਾ ਕੇ ਲੱਗਿਆ ਹੀ ਨਹੀਂ,
ਕਿ ਮੰਦੀ ਦਾ ਦੌਰ ਚੱਲ ਰਿਹਾ ਹੈ |
ਕਿ ਏਥੇ ਠੱਗਾਂ ਨੂੰ ਠੱਗ ਮਿਲ ਰਹੇ ਨੇਂ,
ਤੇ ਕੁਝ ਹੋਰ ਦਾ ਹੋਰ ਚੱਲ ਰਿਹਾ ਹੈ |
ਪਤਾ ਹੀ ਨਹੀ ਲੱਗਿਆ ਕਿ ਮੇਰਾ ਵਤਨ,
ਆਰਥਿਕ ਤੌਰ ਤੇ ਵੀ ਕਮਜੋ਼ਰ ਚੱਲ ਰਿਹਾ ਹੈ |
ਇੱਕ ਬਾਲੜੀ ਮੇਲੇ ਦੇ ਵਿੱਚ,
ਦਸ-ਦਸ ਦਾ ਗੁਬਾਰਾ ਵੀ,
ਵੇਚਣ ਆਈ ਸੀ |
ਉਹ ਰੋਟੀ ਲਈ ਪੈਸੇ ਜੋੜ ਰਹੀ ਸੀ,
ਓ ਕਿਸੇ ਗਰੀਬ ਦੀ ਜਾਈ ਸੀ |
ਹੋ ਰਹੀ ਸੀ ਠਾ-ਠਾ ਚੱਲ ਰਹੇ ਸਨ,
ਪਟਾਕੇ ਆਤਿਸ਼ਬਾਜੀ ਲੱਗਾ ਹੀ ਨਹੀ ਸੀ,
ਕਿ ਸੁ਼ੱਧ ਹਵਾ ਬੀਮਾਰ ਹੋ ਰਹੀ ਹੈ |
ਇਸ ਪ੍ਰਦੂਸ਼ਣ ਕਰਕੇ ਹਰ,
ਜਿੰਦਗੀ ਅਵਾਜ਼ਾਰ ਹੋ ਰਹੀ ਹੈ |
ਬੇਸੁ਼ਮਾਰ ਲਾਈਟਾਂ ਦੇ ਨਾਲ,
ਰਾਤ ਵੇਲੇ ਦਿਨ ਵਾਲੀ ਰੌਸ਼ਨੀ,
ਪ੍ਰਾਪਤ ਕਰਨ ਦਾ ਯਤਨ ਹੋ ਰਿਹਾ ਸੀ |
ਮਹਿੰਗੀ-ਮਹਿੰਗੀ-ਮਹਿੰਗੀ,
ਬਿਜਲੀ ਗਰੀਬ ਦਾ ਤੇ ਪਤਨ ਹੋ ਰਿਹਾ ਸੀ |
ਫਾਸਟ-ਫੂਡ ਦੇ ਚੱਲ ਰਹੇ ਸਨ,
ਲਗਾਤਾਰ ਲੰਗਰ ਰਿਵਾਇਤੀ ਦਾਲ ਤੇ ਪ੍ਰਸ਼ਾਦਾ,
ਨਜ਼ਰੀਂ ਆਇਆ ਹੀ ਨਹੀ |
ਕੋਕ ਨਿਊਡਲ ਬਰਗਰ ਚੱਲੇ ਉਹ,
ਰਿਵਾਇਤੀ ਲੰਗਰ ਕਿਸੇ ਨੂੰ,
ਥਿਹਾਇਆ ਹੀ ਨਹੀਂ |
ਲੱਖਾਂ ਕਰੋੜਾਂ ਦੀਆਂ ਗੱਲਾਂ,
ਸਭ ਦੇ ਮੂੰਹੀਂ ਸਨ |
ਬਾਬੇ ਦੇ ਵੀਹਾਂ ਰੁਪਈਆਂ ਦਾ,
ਸੱਚਾ-ਸੌਦਾ ਕਿਸੇ ਨੂੰ ਯਾਦ ਹੀ ਨਹੀਂ |
ਤਾਂ ਹੀ ਤਾਂ ਅੱਜ ਦੇ ਲੰਗਰਾਂ ਵਿੱਚੋਂ,
ਲੰਗਰ ਅਲੋਪ ਹੈ ਸਵਾਦ ਹੀ ਨਹੀਂ |
ਬਾਬਾ ਜੀ ਆ ਕੇ ਤਾਂ ਦੇਖੋ,
ਆਪਣੀ ਨਗਰੀ ਚ ਇਨਸਾਨ,
ਤੁਹਾਡੇ ਕੋਲ ਹੁੰਦਿਆਂ ਹੋਇਆਂ ਵੀ,
ਤੁਹਾਡੇ ਤੋਂ ਕੋਹਾਂ ਦੂਰ ਹੋ ਗਿਐ |
ਰਜਨੀ,
ਕਲਯੁੱਗ ਏ ਬੰਦਾ ਵੀ ਕੀ ਕਰੇ,
ਓ ਵੀ ਰੱਬ ਤੋਂ ਦੂਰ ਹੋਣ ਨੂੰ ਮਜਬੂਰ ਹੋ ਗਿਐ |
ਓ ਵੀ ਰੱਬ ਤੋਂ ਦੂਰ ਹੋਣ ਨੂੰ ਮਜਬੂਰ ਹੋ ਗਿਐ |