
ਦੁੱਖਭੰਜਨ ਰੰਧਾਵਾ
0351920036369
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਮੰਥਨ ਕਰ-ਕਰਕੇ ਆਪਣੀਆਂ ਲਿਖਤਾਂ,
ਦੇ ਵਿੱਚ ਪਾਇਆ ਏ ਸੁਰਜੀਤ ਜੱਜ ਨੇਂ |
ਆਪਣੀਆਂ ਹੀ ਲਿਖਤਾਂ ਦਾ,
ਉਸਦਾ ਆਪਣਾ ਅੰਬਰ ਏ |
ਪੜਨ ਵਾਲੇ ਪਾਠਕ ਨੂੰ,
ਸੋਹਣਾ ਜਾਪਣਾ ਅੰਬਰ ਏ |
ਸਫਿਆਂ ਦੇ ਉੱਪਰ,
ਜਿਸਨੂੰ ਸ਼ਬਦਾਂ ਨਾਲ ਚਮਕਾਇਆ,
ਏ ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਜਿਉਂ ਬਾਗਾਂ ਵਿੱਚ ਫੁੱਲ ਹੁੰਦੇ ਨੇਂ,
ਇਉਂ ਹੁੰਦੀਆਂ ਕਵਿਤਾਵਾਂ |
ਭਰ ਗਰਮੀ ਵਿੱਚ ਜਿਉਂ ਦਿੰਦੀਆਂ,
ਨੇਂ ਰੁੱਖਾਂ ਜੀਂਕਣ ਛਾਵਾਂ |
ਮਾਂ ਬੋਲੀ ਦੀ ਜਿੱਤ ਲਈ ਖੁੱਦ ਨੂੰ,
ਆਪ ਹਰਾਇਆ ਏ ,
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਘੋਲ-ਘੋਲ ਕੇ ਪੀਤੀ ਏ ਉਸਨੇ,
ਰਿਸ਼ਤਿਆਂ ਦੀ ਗਰਮਾਹਟ |
ਹਰ ਰਿਸ਼ਤਾ ਰੀਝਾਂ ਨਾਲ ਨਿਭਾਇਆ,
ਭੋਰਾ ਵੀ ਕੀਤਿਆਂ ਆਹਟ |
ਐਸਾ ਆਪਣਾਪਨ ਉਸ ਅੰਦਰ,
ਰੋਂਦਿਆਂ ਨੂੰ ਵੀ ਹਸਾਇਆ ਏ |
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |

ਘਰ ਦਰਸ਼ਨ ਸਿੰਘ ਜੀ ਦੇ ਜਨਮ,
ਲਿਆ ਤੇ ਉਹਨਾਂ ਨੂੰ ਮਿਲੀ ਵਡਿਆਈ |
ਸਮਝਦਾਰੀ ਨਾਲ ਅੱਗੇ ਵਧਣਾ,
ਸੀ ਇਹ ਗੱਲ ਉਹਨਾਂ ਸਮਝਾਈ |
ਹਿੰਮਤ ਦੇ ਨਾਲ ਲੜਿਆ ਹਰ ਥਾਂ,
ਭੋਰਾ ਨਾ ਘਬਰਾਇਆ ਏ |
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਮਾਂ ਮਹਿੰਦਰ ਕੌਰ ਨੇ ਜੱਜ ਨੂੰ,
ਰੱਜ-ਰੱਜ ਲਾਡ ਲਡਾਏ ਸਨ |
ਬਾਪੂ ਮੱਝੀਆਂ ਚੋਂਦਾ ਸੀ ਤੇ,
ਮੱਖਣ ਤੇ ਦੁੱਧ ਪਿਆਏ ਸਨ |
ਤਾਂ ਹੀ ਮਾਂ ਨੂੰ ਜੱਜ ਨੇਂ ,
ਅੱਜ ਵੀ ਵਾਂਗਰ ਰੱਬ ਧਿਆਇਆ ਏ|
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਉੱਚਿਆਂ-ਨੀਵਿਆਂ ਥਾਵਾਂ ਤੋਂ,
ਫੜ-ਫੜ ਜੋ ਬਚਾਉਂਦੀ ਰਹੀ |
ਮੁਸ਼ਕਿਲ ਕੋਈ ਵੀ ਆਈ ਉਸਨੂੰ,
ਅੱਗੇ ਹੋ ਹਰਾਉਂਦੀ ਰਹੀ |
ਭੁਪਿੰਦਰ ਕੌਰ ਨੇ ਜੀਵਨ ਭਰ ਸਾਥ,
ਦੇਣ ਦਾ ਵਚਨ ਪੁਗਾਇਆ ਏ |
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਉਸ ਦਾਤੇ ਦੀ ਦਾਤ ਦੇ ਸਦਕੇ ਧੀ,
ਜੋਤਿਕਾ ਜੱਜ ਨੂੰ ਪਾਇਆ ਏ |
ਉਹੀ ਖੁਸੀ਼ ਏ ਅਸਲੋਂ ਸੁੱਚੀ,
ਉਹ ਹੀ ਜਿੰਦ ਦਾ ਸਰਮਾਇਆ ਏ |
ਸੁਰਜੀਤ ਜੱਜ ਦੀ ਸਿਫਤ ਸਲਾਹ,
ਲਈ ਅੱਜ ਦੁੱਖਭੰਜਨ ਲਿਖ ਪਾਇਆ ਏ |
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |
ਕੁਲਵੰਤ ਢਿੱਲੋਂ,ਸੁਖਵਿੰਦਰ ਕੰਬੋਜ,
ਕੁਲਵਿੰਦਰ ਆੜੀ ਜਾਨੋਂ ਪਿਆਰੇ |
ਉਦਾਂ ਕੋਈ ਵੀ ਵਿਸਰਿਆ ਨਾ,
ਸਾਰੇ ਹੀ ਨੇ ਵਿੱਚ ਕਤਾਰੇ |
ਸੁਰਜੀਤ ਜੱਜ ਨੂੰ ਸਭ ਚੇਤੇ ਐ,
ਉਸਨੇ ਕਿਨੂੰ ਭੁਲਾਇਆ ਏ |
ਸੁਰਜੀਤ ਜੱਜ ਨੇਂ |
ਸ਼ਬਦਾਂ ਦੀ ਜ਼ਮੀਨ ਤੇ ਇੱਕ ਵੱਖਰਾ,
ਜਹਾਨ ਵਸਾਇਆ ਏ ਸੁਰਜੀਤ ਜੱਜ ਨੇਂ |