6.8 C
United Kingdom
Monday, April 21, 2025

More

    ਤੇਰੀਆਂ ਜੇ ਗੱਲਾਂ ਕਰਾਂ

    ਦੁੱਖਭੰਜਨ ਰੰਧਾਵਾ
    0351920036369

    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |
    ਤਾਂ ਮੈਂ ਉੱਜੜਿਆ ਵੇਖ ਲਵਾਂ,
    ਆਪਣਾਂ ਹੀ ਸ਼ਹਿਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    ਗਮ ਮੈਨੂੰ ਲਗ ਗਏ ਤੇ,
    ਗਮ ਮੈਨੂੰ ਖਾ ਗਏ |
    ਹੌਕੇ ਹੱਡ ਬਣ ਗਏ,
    ਸਾਹੀਂ ਹੌਕੇ ਹੀ ਸਮਾ ਗਏ |
    ਤਿੱਖੜਾ ਏ ਤਾਪ ਡਾਢਾ,
    ਢਲੀ ਨਈਂ ਦੁਪਹਿਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    ਮੈਂ ਆਪੇ ਤੈਨੂੰ ਦੱਸਦਾਂ,
    ਤੇ ਆਪੇ ਤੈਨੂੰ ਲੋਚਦਾਂ |
    ਨੀ ਤੂੰ ਮੇਰੇ ਹੱਡੀਂ ਰਚੀ,
    ਤੈਨੂੰ ਨਿੱਤ ਸੋਚਦਾਂ |
    ਮੈਂਡਾ ਹੋਵੇ ਮਾੜਾ ਲੱਖ,
    ਤੇਰੀ ਤਾਂ ਹੋਵੇ ਖੈਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    ਗਮ ਤੋਂ ਮੈਂ ਆਇਆ ਵਾਂ,
    ਤੇ ਗਮ ਤੇ ਹੀ ਜਾਣਾ ਏ |
    ਮੰਨਣਾ ਤਾਂ ਪੈਣਾ ਜੋ ਵੀ,
    ਡਾਢੜੇ ਦਾ ਭਾਣਾ ਏ |
    ਗਮ ਦੀ ਜੁਬਾਨ ਤੇ ਮਿਠਾਸੜਾ,
    ਤੇ ਹੱਡਾਂ ਵਿੱਚ ਜ਼ਹਿਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    ਨੀ ਮੈਂ ਕੋਸਦਾ ਵਾਂ ਆਪਣਾ,
    ਹੀ ਆਪ ਤੈਨੂੰ ਬੋਲਕੇ |
    ਮੈਂ ਕੰਬ ਜਾਨਾਂ ਜਿੰਦੜੀਏ,
    ਤੇਰੇ ਹੱਥੋਂ ਡੋਲਕੇ |
    ਤੂੰ ਤੇ ਰਹਿ ਆਪਣੀ ਤੂੰ,
    ਤੇ ਨਾ ਬਣ ਗੈਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    ਨੀ ਤੇਰਾ ਮੇਰਾ ਰਿਸ਼ਤਾ ਜੇ,
    ਹੈਗਾ ਤਾਂ ਹੀ ਜੀਨਾਂ ਵਾਂ |
    ਮੈਂ ਸਾਹਾਂ ਚ ਜੋ ਜਿੰਦਗੀ ਏ,
    ਤਾਂ ਹੀ ਉਹਨੂੰ ਪੀਨਾਂ ਵਾਂ |
    ਮੈਂ ਪਲ ਲਈ ਜੇ ਆਖਾਂ ਜਾਵੇਂ,
    ਜਿੰਦਗੀ ਲਈ ਠਹਿਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    ਨੀ ਦੇਣੀ ਜਿਹੜੀ ਸਜਾ ਤੂੰ,
    ਖਲੋ ਕੇ ਅੱਜ ਦੇ ਲੈ ਨੀ |
    ਨੀ ਦੇਣੀ ਜਿਹੜੀ ਸਜਾ ਤੂੰ,
    ਰੋ ਕੇ ਅੱਜ ਦੇ ਲੈ ਨੀ |
    ਦੁੱਖਭੰਜਨ ਸੜਨ ਨੂੰ ਤਿਆਰ ਏ,
    ਜੇ ਪੈ ਜਾਏ ਗਲ ਟਾਇਰ ਨੀ |
    ਤੇਰੀਆਂ ਜੇ ਗੱਲਾਂ ਕਰਾਂ,
    ਤੇਰੇ ਤੋਂ ਬਗੈਰ ਨੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!