10.8 C
United Kingdom
Monday, April 21, 2025

More

    ਦੋਹੜੇ

    ਰਜਨੀ ਵਾਲੀਆ
    ਸਦਾ ਮਾਂ ਬੋਲੀ ਦੀ ਸੇਵਾ,
    ਕਰਮਾਂ ਵਾਲਿਆਂ ਹਿੱਸੇ ਆਵੇ |
    ਸ਼ਾਇਰ ਆਪਣੀ ਲਿਖਤ ਦੇ ਜ਼ਰੀਏ,
    ਕੁੱਲ ਆਲਮ ਰਸਤੇ ਪਾਵੇ |
    ਗੂੜ ਗਿਆਨ ਦੀਆਂ ਗੱਲਾਂ ਕਰਕੇ,
    ਸ਼ਬਦਾਂ ਦੇ ਵਿੱਚ ਸਮਝਾਵੇ |
    ਰਜਨੀ ਜੋ ਵਿਸ਼ਵਾਸਘਾਤ ਕਰੇਂਦਾ,
    ਉਹ ਇੱਕ ਦਿਨ ਧੋਖਾ ਖਾਵੇ |

    ਦੋਹੜਾ

    ਕਦੇ ਵੀ ਮੰਜਿਲ ਸਰ ਨਹੀਂ ਕਰਦਾ,
    ਦੁਨੀਆਂ ਤੇ ਹੰਕਾਰੀ |
    ਉਸਨੂੰ ਚੌਗਿਰਦੇ ਮੈਂ ਦਿਸਦੀ ਏ,
    ਤੇ ਮੱਤ ਜਾਂਦੀ ਏ ਮਾਰੀ |
    ਉਹ ਉਡੀਕ ਵਿੱਚ ਖੜਾ ਰਹਿੰਦਾ ਏ,
    ਪਰ ਆਉਂਦੀ ਨਹੀ ਉਹਦੀ ਵਾਰੀ |
    ਰਜਨੀ ਰੱਬ ਰਹਿਮ ਨਹੀ ਕਰਦਾ ਉਸ ਤੇ,
    ਜਦ ਫੇਰਦਾ ਤੇਜ਼ ਕਟਾਰੀ |

    ਦੋਹੜਾ

    ਕਦੇ ਫਰੇਮ ਚੋਂ ਨਿਕਲਕੇ,
    ਨਹੀਂ ਬੋਲਦੀਆਂ ਤਸਵੀਰਾਂ |
    ਇੱਕ ਵਾਰੀ ਜੋ ਲਿਖੀਆਂ ਜਾਵਣ,
    ਨਾ ਬਦਲ ਹੋਣ ਤਕਦੀਰਾਂ |
    ਕਦੇ ਵੀ ਥਾਨ ਦਾ ਰੂਪ ਨਈਂ ਲੈਂਦੀਆਂ,
    ਪਾਟੀਆਂ ਹੋਈਆਂ ਲੀਰਾਂ |
    ਰਜਨੀ ਉਹਨਾਂ ਤੇ ਨਈਂ ਕਬਜੇ ਹੁੰਦੇ,
    ਜੋ ਜਾਵਣ ਵਿੱਕ ਜਗੀਰਾਂ |

    ਦੋਹੜਾ

    ਰਸਤੇ ਮੰਜਿਲ ਦੇ ਔਖੇ ਹੋਵਣ,
    ਸਦਾ ਸੌਖੇ ਆਪ ਬਣਾਈਏ |
    ਇੱਜ਼ਤ ਦੇਣੀ ਸਿੱਖੀਏ ਪਹਿਲਾਂ,
    ਜੇਕਰ ਇੱਜ਼ਤ ਚਾਹੀਏ |
    ਬੇਹਿੰਮਤੀ ਨਾ ਆਵਣ ਦੇਈਏ,
    ਜੇਕਰ ਰਿਜ਼ਕ ਕਮਾਈਏ |
    ਰਜਨੀ,
    ਵਾਹ-ਵਾਹ ਫੋਕੀ ਕਿਸੇ ਨਾ ਕੰਮ ਦੀ,
    ਨਿਮਾਣੇਂ ਸਦਾ ਸਦਵਾਈਏ |

    ਦੋਹੜਾ

    ਜਿੰਦਗੀ ਤਾਂ ਇੱਕ ਜੂਆ ਏ,
    ਕੋਈ ਜਿੱਤ ਗਿਆ,ਕੋਈ ਹਾਰ ਗਿਆ |
    ਜਿੰਦਗੀ ਛੂਕਦੇ ਦਰਿਆ ਵਰਗੀ,
    ਕੋਈ ਆਰ ਗਿਆ,ਕੋਈ ਪਾਰ ਗਿਆ |
    ਜਿੰਦਗੀ ਏ ਹੱਟ ਜ਼ਜ਼ਬਾਤਾਂ ਦੀ,
    ਕੁਝ ਨਕਦ ਗਿਆ,ਕੁਝ ਉਧਾਰ ਗਿਆ |
    ਰਜਨੀ ਜਿੰਦਗੀ ਦੇ ਦੋ ਪਹਿਲੂ ਨੇ,
    ਕੋਈ ਵਿਗਾੜ ਗਿਆ,ਕੋਈ ਸਵਾਰ ਗਿਆ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!