
ਅਸ਼ੋਕ ਵਰਮਾ
ਬਠਿੰਡਾ,6 ਨਵੰਬਰ2020: ਯੂਥ ਵੀਰਾਂਗਨਾਂਏ (ਰਜਿ.), ਇਕਾਈ ਬਠਿੰਡਾ ਵੱਲੋਂ ਲੜਕੀਆਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਨਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਬਠਿੰਡਾ ਵਿਖੇ ਸਿਲਾਈ ਸਿਖਲਾਈ ਸੈਂਟਰ ਖੋਹਲਣ ਤੋਂ ਬਾਅਦ ਅੱਜ ਗਲੀ ਨੰ. 10/3, ਪਰਸ ਰਾਮ ਨਗਰ, ਵਿਖੇ ਯੂਥ ਵਲੰਟੀਅਰ ਸੁਖਵੀਰ ਕੌਰ ਦੇ ਯਤਨਾਂ ਸਦਕਾ ਸਮਾਰਟ ਲੁੱਕ ਬਿਊਟੀ ਪਾਰਲਰ, ਖੋਹਲਿਆ ਹੈ। ਅੱਜ ਵਲੰਟੀਅਰਾਂ ਵੱਲੋਂ ‘ਬਿਊਟੀ ਪਾਰਲਰ ਸਿਖਲਾਈ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੈਂਟਰ ’ਚ ਟ੍ਰੇਨਿੰਗ ਪਾਰਲਰ ਸੰਚਾਲਕ ਸਰੋਜ ਠਾਕੁਰ ਅਤੇ ਪੂਜਾ ਸ਼ਰਮਾ ਵੱਲੋਂ ਲਗਭਗ 15 ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਏਰੀਆ ਇਕਾਈ ਮੈਂਬਰ ਰਮਾ ਬਿੰਦਲ ਅਤੇ ਸੁਖਜੀਤ ਕੌਰ ਨੇ ਸਿਖਲਾਈ ਹਾਸਿਲ ਕਰਨ ਦੀਆਂ ਇੱਛੁਕ ਬੇਰੁਜਗਾਰ ਲੜਕੀਆਂ ਨੂੰ ਉਹਨਾਂ ਨਾਲ ਸੰਪਰਕ ਕਰਕੇ ਇਹ ਹੁਨਰ ਹਾਸਲ ਕਰਨ ਦੀ ਅਪੀਲ ਵੀ ਕੀਤੀ। ਉਹਨਾਂ ਦੱਸਿਆ ਕਿ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੌਰਾਨ ਸਿਲਾਈ ਕਢਾਈ ਦੀ ਸਿਖਲਾਈ ਸਫਲਤਾਪੂਰਵਕ ਮੁਕੰਮਲ ਕੀਤੀ ਗਈ ਹੈ ਜਦੋਂਕਿ ਹੁਣ ਇਹ ਕੋਰਸ ਵੀ ਪੂਰੀ ਤਨਦੇਹੀ ਨਾਲ ਕਰਵਾਉਣਾ ਹਰ ਸੰਭਵ ਕੋਸ਼ਿਸ਼ ਹੋਵੇਗੀ।