9.2 C
United Kingdom
Tuesday, June 9, 2026

More

    ਲੋਪੋਕੇ ਭਰਾਵਾਂ ਨੇ ਪੀ.ਟੀ.ਸੀ ਐਵਾਰਡ ਜਿੱਤ ਕੇ ਗੱਡੇ ਗਾਇਕੀ ‘ਚ ਝੰਡੇ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ (ਕੈਲੀਫੋਰਨੀਆਂ) 4 ਨਵੰਬਰ 2020
    ਅਮਰੀਕਾ ਦੀ ਸੰਗੀਤ ਕੰਪਨੀ “ਟੋਟਲ ਐਂਟਰਟੇਨਮੈਂਟ”ਦੀ ਪੇਸ਼ਕਸ਼ ਗੀਤ “ਸਾਡੀ ਸਾਹਿਬਾਂ ਦਿਲ ਤੋੜੇ,ਮਿਰਜ਼ੇ ਦੀ ਸਾਹਿਬਾਂ ਤੀਰਾਂ ਨੂੰ” ਦੇ ਗਾਇਕ ਲਖਬੀਰ ਲੋਪੋਕੇ ਅਤੇ ਰਜਿੰਦਰ ਲੋਪੋਕੇ ਨੇ ਪੀ ਟੀ ਸੀ ਦੇ ਸਲਾਨਾ ਐਵਾਰਡ ਵੰਡ ਸਮਾਗਮ ਮੌਕੇ ਡਿਊਟ ਸ਼੍ਰੇਣੀ ਵਿੱਚ ਸਰਵੋਤਮ ਗੀਤ ਦਾ ਐਵਾਰਡ ਹਾਸਲ ਕੀਤਾ। ਟੋਟਲ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਅਵਤਾਰ ਲਾਖਾ ਨੇ ਦੱਸਿਆ ਕਿ ਉਹਨਾਂ ਦੇ ਦੋ ਗੀਤ “ਬੈਸਟ ਸੌਂਗ” ਸ਼੍ਰੇਣੀ ਲਈ ਚੁਣੇ ਗਏ ਸਨ। ਦੂਜਾ ਗੀਤ ਮਨਮੋਹਣ ਵਾਿਰਸ ਦਾ” ਲਿਖਕੇ ਦੇ ਸਕਦੇ ਆਂ ਯਾਦ ਤਾਂ ਆਉਂਦੀ ਹੋਣੀ ਆਂ” ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਗੀਤ ਵਾਸ਼ਿੰਗਟਨ ਨਿਵਾਸੀ ਉੱਘੇ ਗੀਤਕਾਰ ਸੁੱਖਪਾਲ ਔਜਲਾ ਦੇ ਲਿਖੇ ਹੋਏ ਹਨ। ਲਾਖਾ ਨੇ ਦੱਸਿਆ ਕਿ ਲੋਪੋਕੇ ਭਰਾਵਾਂ ਨੇ ਦੋ ਸਾਲ ਪਹਿਲਾਂ ਅਮਰੀਕਾ ਵਿੱਚ ਯਾਦਗਾਰੀ ਸ਼ੋਅ ਕੀਤੇ ਸਨ। ਉਹਨਾਂ ਨੇ ਸਾਰੀ ਟੀਮ,ਦੋਸਤਾਂ ਤੇ ਸ਼ੁੱਭਚਿੰਤਕਾਂ ਦਾ ਧੰਨਵਾਦ ਵੀ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!