ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ) 4 ਨਵੰਬਰ 2020
ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਚੋਣ ਨਤੀਜਿਆਂ ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਹਾਲੇ ਤੱਕ ਦੇ Official ਚੋਣ ਨਤੀਜਿਆ ਮੁਤਾਬਕ ਜੇ ਆਪਾਂ ਯੂ. ਐਸ. ਏ. ਪ੍ਰੈਜ਼ੀਡੈਂਟ ਇਲੈਕਸ਼ਨ ਦੇ ਨਤੀਜਿਆ ਤੇ ਨਜ਼ਰ ਮਾਰੀਏ ਤਾਂ ਬਇਡੇਨ 238 ਤੇ ਟਰੰਮ ਕੋਲ 213 ਇਲੈਕਟੋਰਲ ਵੋਟਾਂ ਹਨ ਅਤੇ ਕੁਝ ਕੁ ਸਟੇਟਾ ਦੇ ਨਤੀਜੇ ਆਉਣੇ ਬਾਕੀ ਹਨ। ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਹਨ ਕਿ ਜਿਹੜੀਆਂ ਸਟੇਟਾਂ ਦੇ ਨਤੀਜੇ ਹਾਲੇ ਆਉਣੇ ਨੇ ਉਹ ਸਾਰੀਆਂ Red states ਹਨ ਅਤੇ ਸ਼ਾਇਦ ਟਰੰਪ ਬਾਜ਼ੀ ਮਾਰ ਜਾਵੇ, ਪਰ ਜਿਨ੍ਹਾਂ ਚਿਰ Complete results ਨਹੀਂ ਆਉਂਦੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਸੇ ਤਰੀਕੇ ਸੈਨੇਟ ਸੀਟਾਂ ਤੇ ਵੀ ਮੁਕਾਬਲਾ 47-47 ਸੀਟਾਂ ਤੇ ਅੜਿਆ ਹੋਇਆ ਹੈ। House of Representatives ਵਿੱਚ Democratic 189 ਤੇ Republicans 183 ਤੇ ਖੜੇ ਹਨ। ਪ੍ਰੈਜ਼ੀਡੈਂਟ ਨੂੰ ਇਲੈਕਸ਼ਨ ਜਿੱਤਣ ਲਈ 270 ਇਲੈਕਟਰੋਲ ਵੋਟ ਚਾਹੀਦੇ ਹਨ। ਸੈਨਿਟ ਦੀ ਬਹੁਮਤ ਲਈ 51 ਸੀਟਾਂ ਦੀ ਲੋੜ ਹੁੰਦੀ ਹੈ ਅਤੇ ਹਾਊਸ ਤੇ ਕੰਟਰੋਲ ਲਈ 218 ਸੀਟਾਂ ਦੀ ਲੋੜ ਹੈ। ਸੋ ਕੁੰਡੀਆਂ ਦੇ ਪੂਰੇ ਸਿੰਗ ਫਸੇ ਹੋਏ ਨੇ, ਲੱਗਜੂ ਪਤਾ ਅੱਜ ਭਲ਼ਕ ਵਿੱਚ ਕਿਹੜੀ ਵੜੇਂਵੇਂ ਖਾਣੀ ਨਿੱਤਰਦੀ ਹੈ।