9.2 C
United Kingdom
Tuesday, June 9, 2026

More

    ਇਸ ਸਾਲ ਅਮਰੀਕਾ ਵਿੱਚ ਵਧੀ ਬੰਦੂਕਾਂ ਦੀ ਰਿਕਾਰਡ ਵਿਕਰੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

    ਫਰਿਜ਼ਨੋ (ਕੈਲੀਫੋਰਨੀਆਂ), 4 ਨਵੰਬਰ 2020

    ਅਮਰੀਕੀ ਨੈਸ਼ਨਲ ਸ਼ੂਟਿੰਗ ਸਪੋਰਟਸ ਫਾਊਡੇਸ਼ਨ ਦੇ ਅਨੁਸਾਰ ਸਾਲ 2020 ਦੇ ਖਤਮ ਹੋਣ ਵਿੱਚ ਅਜੇ ਤਕਰੀਬਨ ਦੋ ਮਹੀਨੇ ਬਾਕੀ ਹਨ ਪਰ ਹਥਿਆਰਾਂ ਦੀ ਵਿਕਰੀ ਨੇ ਯੂ ਐਸ ਏ ਵਿੱਚ ਇੱਕ ਨਵਾਂ ਸਿਖਰ ਛੂਹ ਲਿਆ ਹੈ, ਜੋ ਕਿ 2016 ਵਿੱਚ ਸਥਾਪਤ ਕੀਤੇ ਗਏ ਰਿਕਾਰਡ ਤੋਂ ਵੀ ਉੱਪਰ ਹੈ। ਹਥਿਆਰਾਂ ਦੀ ਵਿਕਰੀ ਵਿੱਚ ਇਹ ਵਾਧਾ ਕੋਰੋਨਾਂ ਵਾਇਰਸ ਦੇ ਮਾਰਚ ਮਹੀਨੇ ਵਿਚ ਆਉਣ ਤੋਂ ਬਾਅਦ ਦੇਸ਼ ਭਰ ਵਿਚ ਹੋਈ ਤਾਲਾਬੰਦੀ ਦੌਰਾਨ ਹੋਇਆ।ਜਾਰਜੀਆ ਦੇ ਸਮਾਏਰਨਾ ਵਿਚ ਐਡਵੈਂਚਰ ਆਊਟਡੋਰਸ ਦੇ ਮਾਲਕ ਅਤੇ ਮੈਨੇਜਰ ਐਰਿਕ ਵਾਲਸ ਅਨੁਸਾਰ ਉਸ ਸਮੇਂ ਹਰ ਕੋਈ ਸਭ ਤੋਂ ਪਹਿਲਾਂ ਖਾਣ ਪੀਣ ਦਾ ਸਮਾਨ ਅਤੇ ਬਾਅਦ ਵਿੱਚ ਬੰਦੂਕ ਲੈਣ ਲਈ ਗਿਆ । ਤਾਲਾਬੰਦੀ ਦੌਰਾਨ ਲੋਕਾਂ ਨੇ ਆਪਣੇ ਪਰਿਵਾਰਾਂ ਲਈ ਕਿਸੇ ਤਰ੍ਹਾਂ ਦੇ ਵਧੀਕੀ ਨੂੰ ਹੋਣ ਤੋਂ ਰੋਕਣ ਦੇ ਮੰਤਵ ਨਾਲ ਹਥਿਆਰਾਂ ਦੀ ਖਰੀਦ ਵੱਲ ਰੁਖ ਕੀਤਾ ਸੀ।ਛੁੱਟੀਆਂ ਦੇ ਮੌਸਮ ਵਿਚ ਬੰਦੂਕਾਂ ਦੀ ਵਿਕਰੀ ਹੋਰ ਵੀ ਵੱਧਣ ਦੀ ਉਮੀਦ ਹੈ। ਐਫ ਬੀ ਆਈ ਦੇ ਨੈਸ਼ਨਲ ਇੰਸਟੈਂਟ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਸਿਸਟਮ (ਐਨ ਆਈ ਸੀ ਐਸ) ਦੇ ਅੰਕੜਿਆਂ ਦੇ ਆਧਾਰ ਤੇ ਨੈਸ਼ਨਲ ਸ਼ੂਟਿੰਗ ਸਪੋਰਟਸ ਫਾਉਂਡੇਸ਼ਨ ਨੇ ਪਾਇਆ ਕਿ ਇਸ ਸਾਲ 17.2 ਮਿਲੀਅਨ ਲੋਕਾਂ ਦੇ ਪਿਛੋਕੜ ਦੀ ਜਾਂਚ ਪੂਰੀ ਕੀਤੀ ਗਈ ਹੈ ਜੋ ਕਿ 2016 ਵਿਚ 15.7 ਮਿਲੀਅਨ ਦੇ ਮੁਕਾਬਲੇ ਜ਼ਿਆਦਾ ਹਨ। ਮਾਰਚ ਤੋਂ ਲੈ ਕੇ ਹਰ ਮਹੀਨੇ ਹਥਿਆਰਾਂ ਦੀ ਖਰੀਦ ਵੱਧਦੀ ਗਈ ਹੈ ਜਦਕਿ ਇਕੱਲੇ ਅਕਤੂਬਰ ਮਹੀਨੇ ਵਿਚ ਹੀ 1.7 ਮਿਲੀਅਨ ਤੋਂ ਵੱਧ ਲੋਕਾਂ ਦੇ ਪਿਛੋਕੜ ਦੀ ਜਾਂਚ ਕੀਤੀ ਗਈ ਸੀ। ਕੁੱਝ ਲੋਕਾਂ ਅਨੁਸਾਰ ਜੇਕਰ ਬਾਈਡੇਨ ਸੱਤਾ ਵਿੱਚ ਆਇਆ ਤਾਂ ਹਥਿਆਰਾਂ ਨੂੰ ਕੰਟਰੋਲ ਕਰਨ ਲਈ ਜ਼ੋਰ ਪਾਵੇਗਾ,ਇਸ ਕਰਕੇ ਵੀ ਸਟੋਰਾਂ ਤੇ ਬੰਦੂਕਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਜੋਏ ਬਾਈਡੇਨ ਨੇ ਬੰਦੂਕਾਂ ਦੇ ਨਿਯਮਾਂ ਨੂੰ ਸਖਤ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਸ ਵਿੱਚ ਅਸਾਲਟ ਸ਼ੈਲੀ ਅਤੇ ਉੱਚ ਸਮਰੱਥਾ ਦੇ ਹਥਿਆਰਾਂ ਤੇ ਪਾਬੰਦੀ ਸ਼ਾਮਲ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!