3.5 C
United Kingdom
Sunday, March 8, 2026

More

    ਰੇਲ ਲਾਈਨਾਂ ਤੇ ਬੈਠੇ ਕਿਸਾਨਾਂ ਨੇ ਕੱਢਿਆ ਬਣਾਂਵਾਲੀ ਥਰਮਲ ਦਾ ਧੂੰਆਂ

    ਅਸ਼ੋਕ ਵਰਮਾ
    ਮਾਨਸਾ,3ਨਵੰਬਰ2020:ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ)  ਦੀ ਅਗਵਾਈ ਹੇਠ ਬਣਾਵਾਲੀ ਥਰਮਲ ਲਾਗੇ ਰੇਲ ਲਾਈਨਾਂ ਉੱਪਰ ਦਿੱਤੇ ਧਰਨੇ ਦੌਰਾਨ ਅੱਜ ਵੀ ਕਿਸਾਨ ਟੱਸ ਤੋਂ ਮੱਸ ਨਹੀਂ ਹੋਏ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਅੱਜ ਰੇਲ ਪਟੜੀ ’ਤੇ ਆਗੂਆਂ ਨੇ ਦੁਹਰਾਇਆ ਕਿ ਜੱਥੇਬੰਦੀ ਵੱਲੋਂ ਪੰਜਾਬ ਵਿੱਚ ਸਰਕਾਰੀ ਤਾਪ ਘਰ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਗੱਲ ਸੁਣਨ ਦੀ ਥਾਂ ਹੁਣ ਜਦੋਂ ਬਠਿੰਡਾ ਥਰਮਲ ਵਾਲੀ ਥਾਂ ਨੂੰ ਵੇਚਣ ਦਾ ਫੈਸਲਾ ਲਿਆ ਹੈ ਤਾਂ  ਲੜਾਈ ਤੇਜ਼ ਕਰਨ ਦੀ ਲੋੜ ਹੈ ਜਿਸ ਕਾਰਨ ਜਥੇਬੰਦੀ ਨੇ ਪ੍ਰਾਈਵੇਟ ਥਰਮਲਾਂ ਖਿਲਾਫ਼ ਲੜਾਈ ਸ਼ੁਰੂ ਕੀਤੀ ਹੈ। ਰੇਲਵੇ ਲਾਈਨਾਂ ਰੋਕੇ ਜਾਣ ਕਰਕੇ ਤਾਪ ਬਿਜਲੀ ਘਰਾਂ ਨੂੰ ਕੋਲੇ ਦੀ ਸਪਲਾਈ ਬੰਦ ਹੋਣ ਕਾਰਨ ਬਣਾਂਵਾਲਾ ਥਰਮਲ ਪਲਾਂਟ ਬੰਦ ਹੋ ਗਿਆ ਹੈ।
                               ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜਾਬ ਵਿੱਚ ਪ੍ਰਾਈਵੇਟ ਥਰਮਲਾਂ ਨੂੰ ਕੋਲਾ ਭੇਜਣ ਦੀ ਥਾਂ ਸਰਕਾਰੀ ਤਾਪ ਘਰਾਂ ਵਿੱਚ ਕੋਲਾ ਸਪਲਾਈ ਕਰ ਕੇ ਉਨਾਂ ਨੂੰ ਚਲਾਇਆ  ਜਾਵੇ ਪਰ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।  ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਵਿਆਪੀ 5 ਨਵੰਬਰ ਨੂੰ ਚੱਕਾ ਜਾਮ ਦੇ ਦਿੱਤੇ ਸੱਦੇ ਦੇ ਤਹਿਤ ਯੂਨੀਅਨ ਵੱਡੀ ਪੱਧਰ ਤੇ ਸ਼ਮੂਲੀਅਤ ਕਰੇਗੀ  ਜਿਸ ਸਬੰਧੀ ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਬਣਾਂਵਾਲੀ, ਮਾਨਸਾ ਕੈਂਚੀਆਂ ਅਤੇ ਬੁਢਲਾਡਾ ਵਿਖੇ 12 ਤੋਂ ਲੈ ਕੇ 4 ਵਜੇ ਤੱਕ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ 26 ਤੇ 27 ਨੂੰ ਦਿੱਲੀ ਵਿੱਚ ਵੱਡੀ ਪੱਧਰ ਤੇ ਕਾਫਲਿਆਂ ਨਾਲ ਸ਼ਾਮਲ ਹੋਇਆ ਜਾਵੇਗਾ।
                                   ਕਿਸਾਨ ਆਗੂ ਭੈਣੀ ਬਾਘਾ ਨੇ ਦੱਸਿਆ ਕਿ ਮਾਨਸਾ ਜਿਲ੍ਹੇ ਵਿੱਚ 1 ਅਕਤੂਬਰ ਤੋਂ ਚੱਲ ਰਹੇ ਧਰਨਿਆਂ ਰਾਹੀਂ ਮਾਨਸਾ ਕੈਂਚੀਆਂ,ਸਰਦੂਲਗੜ, ਬਰੇਟਾ ਵਿੱਚ ਰਿਲਾਇਸ ਪੰਪਾਂ ਦਾ ਘਿਰਾਓ ਕੀਤਾ ਹੋਇਆ ਹੈ। ਬੁਢਲਾਡਾ ਵਿਖੇ ਇੱਕ ਭਾਜਪਾ ਆਗੂ ਦੇ ਘਰ ਅੱਗੇ ਹਰ ਰੋਜ ਧਰਨਾ ਦਿੱਤਾ ਜਾ ਰਿਹਾ ਹੈ। ਉਨਾਂ ਕਿਸਾਨਾਂ, ਨੌਜ਼ਵਾਨਾਂ, ਔਰਤਾਂ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ 5 ਨਵੰਬਰ ਨੂੰ ਚੱਕਾ ਜਾਮ ਕਰਨ ਲਈ ਬਣਾਂਵਾਲੀ ਥਰਮਲ ਪਲਾਂਟ, ਮਾਨਸਾ ਕੈਂਚੀਆਂ, ਬੁਢਲਾਡਾ ਕਾਲਜ ਚੌਂਕ ਵਿਖੇ ਵੱਡੀ ਗਿਣਤੀ ’ਚ ਪੁੱਜਣ ਅਤੇ ਦਿੱਲੀ ਧਰਨੇ ਦੀਆਂ ਹੁਣੇ ਤੋਂ ਤਿਆਰੀਆਂ ਖਿੱਚ ਲੈਣ। ਇਸ ਮੌਕੇ ਹਰਜਿੰਦਰ ਸਿੰਘ ਬੱਗੀ, ਬੇਅੰਤ ਸਿੰਘ, ਉਤਮ ਸਿੰਘ, ਮਿੱਠੂ ਸਿੰਘ ਆਦਿ ਸ਼ਾਮਲ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!