3.1 C
United Kingdom
Sunday, March 8, 2026

More

    ਨੀਯਤ

    ਰਜਨੀ ਵਾਲੀਆ
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |
    ਉਸ ਤੋਂ ਖੋਹ ਲੈਂਦਾ ਏ ਦੇ ਕੇ,
    ਜਿਸਦੀ ਨੀਯਤ ਹੋਵੇ ਖੋਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    ਰੋਟੀ ਦੇ ਨਾਲ ਮਿਹਨਤ ਜੁੜਦੀ,
    ਤੇ ਮਿਹਨਤ ਨਾਲ ਮੁਰਾਦ |
    ਜਿਹੜੇ ਖਾਵਣ ਹੱਕ- ਹਲਾਲੀ,
    ਉਹ ਰਹਿੰਦੇ ਸਦਾ ਆਬਾਦ |
    ਸੋਚ ਨੂੰ ਸਦਾ ਹੀ ਵੱਡਿਆਂ ਰੱਖੀਏ,
    ਕਰੀਏ ਨਾ ਕਦੇ ਛੋਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    ਜੇ ਮੁਸ਼ਕਿਲ ਨਾਲ ਆਡਾ ਲਗ,
    ਜਾਏ ਫੇਰ ਪਿਛਾਂਹ ਨਾ ਤੱਕੋ |
    ਹਿੰਮਤ ਕਰਕੇ ਮੰਜਿਲ ਪਾ ਲਓ,
    ਕਦੇ ਮਾੜੀ ਨਾ ਨੀਯਤ ਰੱਖੋ |
    ਬੇਹਿੰਮਤੇ ਕਦੇ ਸਰ ਨਹੀਂ ਕਰਦੇ,
    ਔਖੀ ਤੋਂ ਔਖੀ ਚੋਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    ਕਦੇ ਵੀ ਟੀਕਾ ਅਤੇ ਤੰਬਾਕੂ,
    ਬੈਠੀਏ ਨਾ ਕਿਤੇ ਖਾ ਕੇ |
    ਰੱਖੀਏ ਸਦਾ ਸਰੀਰ ਜੋਸੀ਼ਲਾ,
    ਤੇ ਮਨ ਨੂੰ ਰੱਖੀਏ ਸਮਝਾ ਕੇ |
    ਚੋਰਾਂ ਤੇ ਬੇਈਮਾਨਾਂ ਦੇ ਨਾਲ,
    ਰੱਖੀਏ ਨਾ ਕਦੇ ਜੋਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    ਲੀਡਰ ਖਾਂਦੇ ਚਾਰਾ ਖਾਦਾਂ,
    ਤੇ ਖਾ ਜਾਂਦੇ ਨੇ ਹਰ ਸੈ਼ਅ |
    ਖਾ ਜਾਂਦੇ ਜੋ ਸਕੂਨ ਲੁਕਾਈ,
    ਦਾ ਸਕਦੇ ਨਈਂ ਓ ਰਹਿ |
    ਕਦੇ ਹਰਾਮਦੀ ਖਾਈਏ ਨਾ,
    ਭਾਵੇਂ ਲਹਿ ਜਾਏ ਬੋਟੀ-ਬੋਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    ਮਿਹਨਤ ਕਰਕੇ ਖਾਣ ਦਾ ਆਦੀ,
    ਸਦਾ ਹੀ ਸਕੂਨ ਹੰਢਾਉਂਦਾ ਏ |
    ਬੇਗੈਰਤ ਤੇ ਜਾ਼ਲਮ ਬੰਦਾ ਸਦਾ,
    ਆਪਣੀ ਹੀ ਅਊਧ ਘਟਾਉਂਦਾ ਏ |
    ਰੱਬ ਦਾ ਬੰਦਾ ਸਰ ਕਰ ਜਾਂਦਾ,
    ਭਾਵੇਂ ਹੋਵੇ ਕੋਈ ਕਸੌਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    ਰਜਨੀ ਜਦੋਂ ਵੀ ਖਾਂਦੀ ਏ,
    ਬੱਸ ਵਾੜ ਖੇਤ ਨੂੰ ਖਾਵੇ |
    ਨੀਯਤ ਵਾਲਾ ਜਿੱਤਦਾ ਬਾਜੀ,
    ਸਦਾ ਬੇਨਿਯਤਾ ਹਰ ਜਾਵੇ |
    ਤਾਪਮਾਨ ਨੂੰ ਜ਼ਹਿਨ ਚ ਰੱਖੀਏ,
    ਨੀ ਪਾਈਏ ਜੇਕਰ ਕੋਟੀ |
    ਨੀਯਤ ਰੱਖੋ ਸਾਫ ਤੇ ਰੱਬ,
    ਵੀ ਦੇਂਦਾ ਰਹਿੰਦਾ ਰੋਟੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!