ਦੁੱਖਭੰਜਨ ਰੰਧਾਵਾ
0351920036369
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਓ ਖੇਡ ਸੀ ਖਿਡਾਉਣ ਵਾਲਾ,
ਉਸਨੇ ਆਪੇ ਹੀ ਖਿਡਾ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਮਨ ਦੀਆਂ ਮਨ ਚ ਨਾ ਰਹੀਆਂ,
ਤੈਨੂੰ ਕਹੀਆਂ ਨੇਂ |
ਜਿੰਦ ਦੀਆਂ ਊਣਤਾਈਆਂ ਤੇਰੇ,
ਸਾਹਮਣੇ ਤਾਂ ਪਈਆਂ ਨੇਂ |
ਤੂੰ ਮੈਨੂੰ ਚਾਹੁੰਦੀ ਸੀ ਤੇ,
ਮੈਂ ਵੀ ਤੈਨੂੰ ਚਾਹ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਮੈਂ ਤੇਰੇ ਨਾਂ ਜ਼ਖੀਰਾ ਕਰਾਂ,
ਤੇਰੇ ਨਾਂ ਤੇ ਖਾਨਾਂ ਨੀ |
ਜਿੱਦਾਂ ਤੂੰ ਮਰੀ ਜਾਨੀ ਏਂ,
ਮੈਂ ਵੀ ਮਰੀ ਜਾਨਾਂ ਨੀ |
ਨਾਸੂਰ ਨੂੰ ਮੈਂ ਤੇਰੇ ਕੋਲੋਂ,
ਪੀੜਾਂ ਨਾ ਭਰਾ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਖੁਸੀ਼ ਹੋਵੇ ਗਮੀ ਹੋਵੇ,
ਇਕੱਠਿਆਂ ਨਾ ਬਹਿੰਦੇ ਨੀ |
ਜਿੰਦਗੀ ਚ ਉੱਚੇ ਨੀਵੇਂ ,
ਥਾਂ ਤਾਂ ਆਉਂਦੇ ਰਹਿੰਦੇ ਨੀ |
ਤੂੰ ਮੇਰੇ ਚ ਸਮਾ ਏਂ ਮੈਂ,
ਤੇਰੇ ਚ ਸਮਾ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਜਿੰਨੀ ਸੋਹਣੀ ਤੂੰ ਨੀ,
ਓਨਾਂ ਸੋਹਣਾਂ ਤੇਰਾ ਘਰ ਸੀ |
ਸੁਰਗਾਂ ਚ ਵਾਸਾ ਸੀ ਜਾਂ,
ਖੁੱਲਾ ਤੇਰਾ ਦਰ ਸੀ |
ਸੋਹਣਾ ਸੀ ਬਹੁਤ ਜੋ-ਜੋ,
ਮੈਂ ਤੇਰੇ ਨਾ ਹੰਢਾ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਇਸ਼ਕ ਤਾਂ ਡਕੈਤੀ ਪੱਕਾ,
ਡਾਕੇ ਰਹਿੰਦਾ ਮਾਰਦਾ |
ਆਸਿ਼ਕ ਵੀ ਹਠੀ ਹੁੰਦਾ,
ਉਹ ਵੀ ਕਿੱਥੇ ਹਾਰਦਾ |
ਲੱਭਣਾ ਇਦੇ ਚੋਂ ਕੀ ਏ,
ਸਭ ਕੁਝ ਗਵਾ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |
ਦੁੱਖਭੰਜਨ ਦੇ ਕੋਲੋਂ ਕੋਈ,
ਹੁਣ ਹੋਵੇ ਕਦੇ ਭੁੱਲ ਨਾ |
ਸਾਰਾ ਜੱਗ ਇੱਕ ਪਾਸੇ,
ਯਾਰਾ ਤੇਰੇ ਕੋਈ ਤੁਲ ਨਾ |
ਨੀ ਖੁਦ ਨੂੰ ਮੈਂ ਤੇਰਾ,
ਦੇਣਦਾਰ ਅਖਵਾ ਲਿਆ |
ਇੱਕ ਗੱਲ ਚੰਗੀ ਹੋਈ ਏ ਨੀ,
ਮੈਂ ਪਿਆਰ ਤੇਰਾ ਪਾ ਲਿਆ |