9.6 C
United Kingdom
Monday, May 20, 2024

More

    ਗਲਾਸਗੋ ਦੇ ਕੇਅਰ ਹੋਮਜ਼ ਕਾਮਿਆਂ ਦਾ ਹੁਣ ਹਫਤਾਵਾਰੀ ਅਧਾਰ ‘ਤੇ ਹੋਵੇਗਾ ਕੋਰੋਨਾਂ ਟੈਸਟ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਵਿੱਚ ਕੋਰੋਨਾਂ ਵਾਇਰਸ ਨੇ ਬਜੁਰਗਾਂ ਉੱਪਰ ਵੱਡਾ ਕਹਿਰ ਢਾਹਿਆ ਹੈ।ਜਿਆਦਾਤਰ ਬੁੱਢੇ ਲੋਕ ਇਸਦੀ ਲਪੇਟ ਵਿੱਚ ਆ ਰਹੇ ਹਨ। ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਬਣੇ ਕੇਅਰ ਹੋਮ ਉਹਨਾਂ ਦੀ ਦੇਖਭਾਲ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ। ਇਸ ਸਮੇਂ ਇਹਨਾਂ ਸੰਸਥਾਵਾਂ ਵਿੱਚ ਕੰਮ ਕਰ ਰਹੇ ਸਟਾਫ ਦੀ ਵੀ ਵਾਇਰਸ ਤੋਂ ਸੁਰੱਖਿਆ ਬਹੁਤ ਜਰੂਰੀ ਹੈ। ਜਿਸ ਲਈ ਸਿਟੀ ਕੌਂਸਲ ਦੁਆਰਾ ਉਹਨਾਂ ਦੇ ਟੈਸਟ ਸ਼ੁਰੂ ਕੀਤੇ ਜਾ ਰਹੇ ਹਨ ਤਾਂ ਕਿ ਸਟਾਫ ਸ਼ਹਿਰ ਦੇ ਸਭ ਤੋਂ ਕਮਜ਼ੋਰ ਵਸਨੀਕਾਂ ਦੀ ਮਦਦ ਕਰਦਿਆਂ ਕੰਮ ਵਿਚ ਸੁਰੱਖਿਅਤ ਮਹਿਸੂਸ ਕਰੇ।  ਇਹ ਮੁੱਦਾ ਵੀਰਵਾਰ ਨੂੰ ਕੌਂਸਲ ਦੀ ਮੀਟਿੰਗ ਵਿੱਚ ਲੇਬਰ ਕੌਂਸਲਰ ਮੈਗੀ ਮੈਕਟਰਨਨ ਦੁਆਰਾ ਉਠਾਇਆ ਗਿਆ ਸੀ ਜੋ ਇਹ ਜਾਣਨਾ ਚਾਹੁੰਦੀ ਸੀ ਕਿ ਕਾਮਿਆਂ ਅਤੇ ਉਨ੍ਹਾਂ ਉੱਤੇ ਨਿਰਭਰ ਬਜ਼ੁਰਗ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹੜੇ ਕਦਮ ਚੁੱਕੇ ਗਏ ਹਨ। ਕੌਂਸਲਰ ਮਹੇਰੀ ਹੰਟਰ ਅਨੁਸਾਰ ਕੇਅਰ ਹੋਮ ਟੈਸਟਿੰਗ ਦੇ ਨਾਲ ਨਾਲ ਹਫਤਾਵਾਰੀ ਟੈਸਟਿੰਗ ਜਲਦੀ ਹੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਹਨਾਂ ਨੇ ਸਭ ਤੋਂ ਕਮਜ਼ੋਰ ਨਾਗਰਿਕਾਂ ਦੀ ਦੇਖਭਾਲ ਦੇ ਸਭ ਤੋਂ ਚੁਣੌਤੀਪੂਰਨ ਕੰਮ ਲਈਕਰਮਚਾਰੀਆਂ ਦੀ ਪ੍ਰਸੰਸਾ ਵੀ ਕੀਤੀ। ਕੌਸਲਰ ਅਨੁਸਾਰ ਉਹਨਾਂ ਸਟਾਫ ਤੋਂ ਰਿਪੋਰਟਾਂ ਸੁਣੀਆਂ ਹਨ ਕਿ ਉਹ ਹਮੇਸ਼ਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਕਿਉਂਕਿ ਸੁਰੱਖਿਆ ਉਪਾਅ ਹਮੇਸ਼ਾਂ ਲਾਗੂ ਨਹੀਂ ਕੀਤੇ ਜਾਂਦੇ ਕਿਉਂਕਿ ਉਨ੍ਹਾਂ ਕੋਲ ਪੀ ਪੀ ਈ ਦਾ ਲੋੜੀਂਦਾ ਸਮਾਨ ਨਹੀਂ ਹੁੰਦਾ। ਇਸ ਲਈ ਸਟਾਫ਼ ਅਤੇ ਹੋਰਾਂ ਦੀ ਸੁਰੱਖਿਆ ਲਈ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

    PUNJ DARYA

    Leave a Reply

    Latest Posts

    error: Content is protected !!