11.3 C
United Kingdom
Sunday, May 19, 2024

More

    ਲੇਖਕ ਤਰਨਦੀਪ ਬਿਲਾਸਪੁਰ ਲਿੱਖਿਤ ਕਾਵਿ-ਸੰਗ੍ਰਹਿ ‘ਸੁਪਨ ਸਕੀਰੀ’ ਲੋਕ ਅਰਪਿਤ

    (ਹਰਜੀਤ ਲਸਾੜਾ, ਬ੍ਰਿਸਬੇਨ 1 ਨਵੰਬਰ)
    ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਹਿਤਕ ਸਰਗਰਮੀਆਂ ਨੂੰ ਕੋਵਿਡ-19 ਵਿਚ ਵੀ ਲਗਾਤਾਰ ਜਾਰੀ ਰੱਖਦਿਆਂ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਬਰਿਨਬਾ (ਲੋਗਨ ਸਿਟੀ) ਵਿਖੇ “ਸੁਪਨ ਸਕੀਰੀ” ਕਾਵਿ-ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਸ਼ਾਇਰਾਂ ਵੱਲੋਂ ਲੇਖਕ ਤਰਨਦੀਪ ਬਿਲਾਸਪੁਰ ਦੀਆਂ ਕਵਿਤਾਵਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ। ਇਸ ਕਵੀ ਦਰਬਾਰ ਦੀ ਸ਼ੁਰੂਆਤ ਵਿੱਚ ਸਭਾ ਦੇ ਬੁਲਾਰੇ ਵਰਿੰਦਰ ਅਲੀਸ਼ੇਰ ਨੇ ਲੇਖਕ ਨੂੰ ਸਰੋਤਿਆਂ ਸੰਗ ਰੂਬਰੂ ਕੀਤਾ। ਹਰਮਨਦੀਪ ਗਿੱਲ ਅਨੁਸਾਰ ਇਹ ਕਾਵਿ-ਸੰਗ੍ਰਹਿ
    ਮਨੁੱਖੀ ਜੀਵਨਧਾਰਾ ਦਾ ਕਾਵਿਕ ਰੂਪ ਹੈ। ਲੇਖਕ ਤੇ ਗੀਤਕਾਰ ਸੁਰਜੀਤ ਸੰਧੂ ਨੇ ਸ਼ਾਇਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਕਵਿਤਾਵਾਂ ਰਿਸ਼ਤਿਆਂ ਦੇ ਸਹੀ ਅਰਥ ਸਮਾਉਣ ਦੇ ਸਮਰੱਥ ਹਨ। ਸੰਸਥਾ ਪ੍ਰਧਾਨ ਜਸਵੰਤ ਵਾਗਲਾ ਨੇ ਕਿਹਾ ਕਿ ‘ਸੁਪਨ ਸਕੀਰੀ’ ਨਾਮ ਅਤੇ ਕਵਿਤਾਵਾਂ ਰਿਸ਼ਤਿਆਂ ਦਾ ਗੂੜ੍ਹ ਹੈ ਅਤੇ ਤਰਨਦੀਪ ਦੀ ਕਵਿਤਾ ਆਪਣੇ ਪਿੰਡੇ ਉੱਤੇ ਹੰਢਾਈ ਕਵਿਤਾ ਵਾਂਗੂ ਸੱਚ ਬਿਆਨਦੀ ਹੈ। ਸੰਸਥਾ ਵੱਲੋਂ ਬੈਠਕ ਦੌਰਾਨ ਕਵਿਤਾ ਦੇ ਰਚੇਤਾ ਲੇਖਕ ਅਤੇ ਪੱਤਰਕਾਰ ਤਰਨਦੀਪ ਦਿਉਲ ਬਿਲਾਸਪੁਰ (ਨਿਊਜ਼ੀਲੈਂਡ) ਨਾਲ ਸਟਰੀਮ ਯਾਰਡ ਰਾਹੀਂ ਕਿਤਾਬ ਬਾਰੇ ਲਾਈਵ ਚਰਚਾ ਕੀਤੀ ਗਈ। ਜਿਸ ਨੂੰ ਦਰਸ਼ਕਾਂ ਨਾਲ ਵਿਸ਼ਵ ਪੱਧਰ ਉੱਤੇ ਸਾਂਝਾ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਲੀਨ ਸੱਚਰ, ਦਲਜੀਤ ਸਿੰਘ, ਅਮਨਦੀਪ, ਜਸਵਿੰਦਰ ਕੌਰ, ਗੁਰਪ੍ਰੀਤ ਸਿੰਘ ਗਿੱਲ ਆਦਿ ਨੇ ਸ਼ਿਰਕਤ ਕੀਤੀ।

    PUNJ DARYA

    Leave a Reply

    Latest Posts

    error: Content is protected !!