3.1 C
United Kingdom
Sunday, March 8, 2026

More

    ਝੂਠ

    ਰਜਨੀ ਵਾਲੀਆ
    ਏਥੇ ਝੂਠ ਨੇ ਕਿੰਨੇ ਪੈਰ ਪਸਾਰੇ,
    ਸੱਚ ਨੂੰ ਹਰ ਥਾਂ ਲੱਗਣ ਕਸਾਰੇ |

    ਝੂਠ ਤਮਗਿਆਂ ਜੜਿਆ ਰਹਿੰਦਾ,
    ਸੱਚ ਦੇ ਕਦਮਾਂ ਹੇਠਾਂ ਖਾਰ ਏ |

    ਉਹਨ ਦੇ ਨਸੀਬੀਂ ਜਿੱਤਾਂ ਦੇ ਸੁੱਖ,
    ਜਿੱਤਣੋ ਪਹਿਲਾਂ ਜੋ ਬਾਜੀ ਹਾਰੇ |

    ਸਦਾ ਲਿਆਕਤ ਵਾਲਾ ਬੁਲੰਦੀ ਛੋਹੇ,
    ਤੇ ਬੇਹਿੰਮਤੇ ਬਣੇ ਰਹਿੰਦੇ ਗਾਰੇ |

    ਉਹਨਾਂ ਦੇ ਹਿੱਸੇ ਮੰਜਿ਼ਲ ਆਉਂਦੀ,
    ਜੋ ਵੀ ਉਸਨੂੰ ਪਾਵਣ ਧਾਰੇ |

    ਝੂਠ ਤੜੀ ਵਿੱਚ ਤੜਿਆ ਰਹਿੰਦਾ,
    ਹਲਕਾ ਉਸਦਾ ਤਾਂ ਹੀ ਮਿਆਰ ਏ |

    ਤੂੰ ਮਾਣ ਕਰੀਂ ਨਾ ਇਸ ਦੇਹੀ ਤੇ,
    ਖੁੱਲ ਜਾਣੇ ਸਭ ਵਾਲ ਸਵਾਰੇ |

    ਤੂੰ ਬੰਦੇ ਦੇ ਜੇ ਕੰਮ ਨਾ ਆਇਓਂ,
    ਕਿਸ ਕੰਮ ਤੇਰੇ ਮਹਿਲ ਮੁਨਾਰੇ |

    ਉੱਡ ਜਾਣੀ ਜਦ ਰੂਹ ਕਲਬੂਤੋਂ,
    ਤਦ ਬਣ ਜਾਣੇ ਨੇ ਦੁਸ਼ਮਣ ਸਾਰੇ |

    ਜਦ ਤੂੰ ਬੋਲੀ ਬੋਲੇਂ ਮਾਲਕਾ,
    ਬੈਠ ਜਾਵਣ ਤਦ ਸੱਭੇ ਬੁਲਾਰੇ |

    ਹਾਏ ਤੂੰ ਵੀ ਹੰਝੂ ਹੰਝੂ ਹੋ ਜਾਣਾ,
    ਕਦੇ ਦੇ ਕੇ ਵੇਖੀਂ ਹੰਝੂ ਖਾਰੇ |

    ਨਿਕਲਕੇ ਸਭ ਸਾਹਮਣੇ ਆਇਆ,
    ਰਜਨੀ ਨੇ ਜਦ ਵਿਸੇ਼ ਵਿਚਾਰੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!