ਮੋਗਾ,ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾ ਅਤੇ ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾ ਨੂੰ ਰਾਸ਼ਨ ਵੰਡਿਆ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਬੀਡੀਪੀਓ ਕ੍ਰਿਪਾਲ ਸਿੰਘ ਨੇ ਕਿਹਾ ਕਿ ਹਲਕਾ ਨਿਹਾਲ ਸਿੰਘ ਵਾਲਾ ਵਿਖੇ 2000 ਰਾਸ਼ਨ ਕਿੱਟ ਆਈ ਜਿਸ ਵਿਚੋਂ 800 ਕਿੱਟ ਬਲਾਕ ਮੋਗਾ 2 ਦੇ ਪਿੰਡਾਂ ਵਿੱਚ ਭੇਜ ਦਿੱਤੀ ਹੈ ਅਤੇ 1200 ਕਿੱਟ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਦਿੱਤੀ ਜਾਵੇਗੀ।ਇਸ ਮੌਕੇ ਕਿਰਪਾਲ ਸਿੰਘ ਬੀਡੀਪੀਉ, ਅਜਮੇਰ ਸਿੰਘ ਭਾਗੀਕੇ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ ਅਤੇ ਮੈਂਬਰ ਬਲਾਕ ਸੰਮਤੀ,ਪ੍ਰਧਾਨ ਮੇਜਰ ਸਿੰਘ ਸੇਖੋ, ਚੈਅਰਮੈਨ ਸਤਿੰਦਰ ਸਿੰਘ ਬਬਲਾ,ਸਰਪੰਚ ਬਲਜੀਤ ਸਿੰਘ, ਦਵਿੰਦਰ ਸਿੰਘ SDO, ਪੂਰਨ ਸਿੰਘ ਚੌਂਕੀ ਇੰਚਾਰਜ ਦੀਨਾ,ਪਰਗਟ ਬਰਾੜ ਮੈਂਬਰ ਪੰਚਾਇਤ, ਯੋਧਾ ਮੈਂਬਰ, ਜਸਵੰਤ ਸਿੰਘ ਪੰਚਾਇਤ ਸੈਕਟਰੀ, ਨੰਬਰਦਾਰ ਜਸਪ੍ਰੀਤ ਸਿੰਘ, ਨਗਿੰਦਰ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ ਪੰਚਾਇਤ,ਅਵਤਾਰ ਸਿੰਘ ਮੈਂਬਰ,ਸੁਖਦੀਪ ਸਿੰਘ ਚੌਧਰੀ, ਗੁਰਦੇਵ ਸਿੰਘ ਮੈਂਬਰ ਆਦਿ ਹਾਜਰ ਹੋਏ।