
ਲੇਖਕ ✍️ ਮੀਤ ਮਨਤਾਰ
ਹੋਈ ਚੀਨ ਤੋਂ ਸ਼ੁਰੂ ਬਿਮਾਰੀ
ਹੋ ਗਈ ਦੁਨੀਆਂ ਦੁਖੀ ਵਿਚਾਰੀ
ਮਜਬੂਰੀ ਬਾਹਰ ਲਿਆ ਵੇ,
ਕਰੋਨਾ ਕੋਲੋ ਡਰਦਿਆਂ ਦੀ
ਪੇਸ਼ ਕੋਈ ਨੀ ਚੱਲਦੀ,
ਲੋਕੋ ਭੁੱਖੇ ਭਰਦਿਆਂ ਦੀ।
?ਮਿਲਦਾ ਜੋ ਵੀ ਰਾਸ਼ਣ, ਪਾਣੀ
ਹੁੰਦੀ ਉਸ ਵਿੱਚ ਵੀ ਵੰਡ ਕਾਣੀ।
ਵੱਡੇ ਬਣਕੇ ਉਹ ਮਾਂਹਾਦਾਨੀ,
ਡੰਗ ਆਪਣਿਆਂ ਦਾ ਸਾਰ ਗਏ।
ਕਿਰਤੀਆਂ ਨਾਲ ਸੈਲਫੀਆਂ ਲੈ ਕੇ,
ਆਪਣੇ ਫਰਜ਼ ਉਤਾਰ ਰਹੇ।
?ਮੁੱਕਗੇ ਘਰੋਂ ਖਾਣ ਨੂੰ ਦਾਣੇ
ਭੁੱਖੇ ਵਿਲਕ ਰਹੇ ਨੇ ਨਿਆਣੇ
ਹੋ ਗਏ ਸਭ ਲਾਚਾਰ ਸਿਆਣੇ,
ਛਾਈ ਹਨੇਰ ਗਰਦੀ ਏ।
ਦਰਦਮੰਦਾਂ ਦਿਆਂ ਦਰਦਾਂ ਦਾ,
ਬੱਸ ਤੂੰ ਹੀ ਦਰਦੀ ਏ।
?ਉਹ ਤਾਂ “ਮਨ ਕੀ ਬਾਤ” ਨਾਲ ਸਾਰੇ
ਲਾਉਂਦਾ ਵੱਡੇ ਵੱਡੇ ਲਾਰੇ
ਕੱਲੇ ਨੇ ਉਲਝਾ ਤੇ ਸਾਰੇ,
ਉਹ ਲੱਭਦੇ ਨਾਲ ਡਰੋਨਾਂ ਦੇ
ਕਹਿੰਦਾ ਘਰੋ ਘਰੀ ਤੁਸੀਂ ਬਹਿਕੇ,
ਲੜ ਲੋ ਨਾਲ ਕਰੋਨਾ ਦੇ
ਲੇਖਕ ✍️ ਮੀਤ ਮਨਤਾਰ
+ 919877093936