ਪਾਸ ਲੈਣ ਲਈ ਆੜਤੀਏ ਕਰਦੇ ਰਹੇ ਉਡੀਕ।
ਤੇ ਕਿਸਾਨਾਂ ਦੀ ਕਣਕ ਹੋਈ ਘਰਾਂ ਵਿੱਚ ਲੌਕ ਡਾਊਨ।
ਮੋਗਾ,ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਦੇਸ਼ ਵਿੱਚ ਫੈਲੀ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਜਿੱਥੇ ਪੂਰੇ ਦੇਸ਼ ਵਿੱਚ ਕਰਫਿਊ ਅਤੇ ਲੌਕਡਾਊਨ ਹੋਇਆ ਹੈ ਪਰ ਇਸ ਮੌਕੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕਣਕ ਦਾ ਫ਼ਿਕਰ ਕਰਦਿਆਂ ਕਣਕ ਦੀ ਖਰੀਦ 15 ਐਪਰਲ ਤੋਂ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ ਸਨ ਪਰ ਜ਼ਿਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਵਿਖੇ ਖਰੀਦ ਤਾਂ ਕੀ ਹੋਣੀ ਸੀ ਮੰਡੀ ਬੋਰਡ ਅਧਿਕਾਰੀਆਂ ਨੇ ਆੜਤੀਆਂ ਨੂੰ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਪਾਸ ਜਾਰੀ ਨਹੀਂ ਕੀਤਾ ਗਿਆ ਸੀ।ਜਦ ਕਿ ਆੜਤੀਏ ਸਵੇਰੇ 10 ਵਜੇ ਤੋ ਲੈ ਕੇ ਉਡੀਕ ਕਰਦੇ ਰਹੇ ਦੂਜੇ ਪਾਸੇ ਪਾਸ ਜਾਰੀ ਨਾਂ ਹੋਣ ਕਰਕੇ ਕਿਸਾਨਾਂ ਵੱਲੋਂ ਵੱਡੀਆਂ ਕਣਕਾਂ ਆਪੋ ਆਪਣੇ ਘਰਾਂ ਵਿੱਚ ਹੀ ਰੱਖਣੀਆਂ ਪਈਆਂ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਸਰਕਾਰ ਕਿਸਾਨਾਂ ਦੀ ਕਣਕ ਜਲਦੀ ਖਰੀਦ ਕਰੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਖੱਜਲ ਖੁਆਰ ਕੀਤਾਂ ਤਾਂ ਸੰਘਰਸ਼ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਆੜਤੀਆਂ ਨਾਲ ਗੱਲ ਕੀਤੀ ਤਾਂ ਮੌਕੇ ਤੇ ਹਾਜਿਰ ਨਗਰ ਪੰਚਾਇਤ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਨੇ ਗੱਲਬਾਤ ਕਰਦਿਆਂ ਕਿਹਾ ਮੰਡੀ ਬੋਰਡ ਵੱਲੋਂ ਉਹਨਾਂ ਨੂੰ ਅੱਜ 4 ਵਜੇ ਦੇ ਕਰੀਬ ਪਾਸ ਜਾਰੀ ਕਰ ਦਿੱਤੇ ਹਨ ਜਿਨ੍ਹਾਂ ਦੀ ਮੁਨਿਆਦ 72 ਘੰਟੇ ਦੀ ਹੈ।ਇਸ ਸਮੇਂ ਉਹਨਾਂ ਸਮੂਹ ਆੜਤੀਆਂ ਵੱਲੋਂ ਵਿਸ਼ਵਾਸ ਦਵਾਉਦਿਆਂ ਕਿਹਾ ਉਹ ਸਰਕਾਰ ਦੇ ਨਿਯਮਾਂ ਦੀ ਪਾਲਣਾਂ ਕਰਨਗੇ ਅਤੇ ਲੇਬਲ ਦੇ ਹਰ ਵਿਅਕਤੀ ਜਿਸ ਨੂੰ ਸ਼ਾਹ ਲੈਣ ਵਿੱਚ ਕੋਈ ਤਕਲੀਫ ਆਵੇਗੀ ਉਸ ਦਾ ਇਲਾਜ ਕਵਾਇਆ ਜਾਵੇਗਾ ਮਾਸਿਕ ਅਤੇ ਸੈਨੇਟਾਇਜਰ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਸਬੰਧੀ ਜਦੋਂ ਮੰਡੀ ਬੋਰਡ ਨਿਹਾਲ ਸਿੰਘ ਵਾਲਾ ਦੇ ਸੈਕਟਰੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਣਕ ਦੀ ਖਰੀਦ ਜਲਦੀ ਸ਼ੁਰੂ ਕੀਤੀ ਜਾਵੇਗੀ ਪ੍ਰਬੰਧ ਮੁਕੰਮਲ ਕਰ ਲਏ ਹਨ।
ਪਾਸ ਜਾਰੀ ਕਰਨ ਸਬੰਧੀ ਉਹਨਾਂ ਕਿਹਾ ਕਿ ਹਰ ਇਕ ਆੜਤੀਏ ਦੇ ਪਿਛਲਾ ਡੈਟਾ ਇਕੱਠਾ ਕਰਨ ਕਰਕੇ ਜ਼ਰੂਰ ਲੇਟ ਹੋਏ ਹਨ ਉਹਨਾਂ ਵਿਸ਼ਵਾਸ ਦਵਾਉਦਿਆਂ ਕਿਹਾ ਕਿ ਕਿਸੇ ਵਿਅਕਤੀ ਕਿਸਾਨ, ਆੜਤੀਏ ਅਤੇ ਲੇਬਰ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਹਰ ਇੱਕ ਆੜਤੀਏ ਨੂੰ ਦਸ ਦਸ ਪਾਸ ਜਾਰੀ ਕਰ ਦਿੱਤੇ ਹਨ ਤਾਂ ਕਿ ਕਰੋਨਾ ਵਾਇਰਸ ਕਾਰਨ ਜ਼ਿਆਦਾ ਇਕੱਠ ਨਾਂ ਹੋਵੇ ।
ਉਹਨਾਂ ਕਿਹਾ ਕਿ ਪਿੰਡਾਂ ਦੀਆਂ ਮੰਡੀਆਂ ਵਿੱਚ ਪਿੰਡ ਦੀ ਲੇਬਰ ਹੀ ਕੰਮ ਕਰੇ ਅਤੇ ਸੋਸ਼ਲ ਡਿਸਟੈਂਸ ਬਣਾ ਕਿ ਰੱਖਣ
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਰੋਨਾ ਦੀ ਭਿਆਨਕ ਬੀਮਾਰੀ ਤੋਂ ਬਚਣ ਲਈ ਉਹ ਅਧਿਕਾਰੀਆਂ ਦਾ ਸਾਥ ਦੇਣ ਅਤੇ ਸੁੱਕੀ ਕਣਕ ਮੰਡੀਆਂ ਵਿੱਚ ਲੈਣ ਕਿ ਆਉਣ ਤਾਂ ਕਿ ਜਲਦੀ ਤੋਂ ਲੱਗੇ ਅਤੇ ਕੋਈ ਵੀ ਕਿਸਾਨ ਖੱਜਲ ਖੁਆਰ ਨਾ ਹੋਵੇ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਮੰਡੀ ਵਿੱਚ ਦਾਖਲ ਹੋਣ ਵਾਲਾ ਕਿਸਾਨ ਆਪਣੇ ਕੋਲ ਸੈਨੇਟਾਇਜਰ ਜ਼ਰੂਰ ਰੱਖੇ।