ਰਜਨੀ ਵਾਲੀਆ
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੂੰ ਦੇਵੇਂ ਜਿੱਥੇ ਜਿੱਤਾਂ,
ਉੱਥੇ ਹਾਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੇਰੇ ਕੱਖ ਤੇਰੇ ਰੁੱਖ,
ਤੇਰੇ ਸੁੱਖ ਤੇਰੇ ਦੁੱਖ,
ਤੇਰੇ ਰੱਜ ਤੇਰੀ ਭੁੱਖ,
ਤੂੰ ਦੇ ਲੈ ਜੋ ਵੀ ਦੇਣਾ,
ਵਿਚਾਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੇਰੀ ਆਉਣੀ ਤੇਰੀ ਜਾਣੀ,
ਤੇਰੀ ਹਵਾ ਤੇਰੇ ਪਾਣੀਂ ,
ਤੇਰੀ ਸੁਜਾਖੀ ਤੇਰੀ ਕਾਣੀਂ,
ਤੂੰ ਉੱਚਿਆਂ ਤੋਂ ਉੱਚਾ ਤੇਰਾ,
ਮਿਆਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੇਰੇ ਫੱਲ ਤੇਰੇ ਫੁੱਲ,
ਤੇਰੇ ਥੋੜੇ ਤੇਰੇ ਕੁੱਲ,
ਤੇਰੀ ਬੋਲੀ ਤੇਰਾ ਮੁੱਲ,
ਜੋ ਤੇਰੀ ਹਵਾ ਵੱਲ ਤੱਕੇ ਓ,
ਕਟਾਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੇਰਾ ਸੱਚ ਤੇਰਾ ਝੂਠ,
ਤੇਰੀ ਸੁੱਚ ਤੇਰੀ ਜੂਠ,
ਤੇਰੇ ਹਾਥੀ ਤੇਰੇ ਊਠ,
ਤੇਰਿਆਂ ਬਾਗਾਂ ਦੇ ਵਿੱਚ,
ਖਾਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੇਰੀ ਨਦੀ ਤੇਰੇ ਨਾਲੇ,
ਤੇਰੇ ਚਿੱਟੇ ਤੇਰੇ ਕਾਲੇ,
ਤੇਰੇ ਕਿੱਲ ਤੇਰੇ ਫਾਲੇ,
ਏਥੇ ਤੇਰੇ ਨਾਲੋਂ ਵੱਧ,
ਲਚਕਦਾਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
ਤੇਰੀ ਪਤਝੜ ਤੇਰੀ ਬਹਾਰ,
ਤੇਰੇ ਸਕੂਨੀ ਤੇਰੇ ਅਵਾਜ਼ਾਰ,
ਤੇਰੀ ਲੁਕਾਈ ਤੇਰੇ ਪਰਿਵਾਰ,
ਰਜਨੀ ਉਸਦੇ ਨਾਂ ਨਾਲੋਂ ਵੱਡਾ,
ਵਿਉਪਾਰ ਕੋਈ ਨਾ |
ਰੱਬਾ ਤੇਰੇ ਨਾਲੋਂ ਵੱਡਾ,
ਕਲਾਕਾਰ ਕੋਈ ਨਾ |
