ਦੁੱਖਭੰਜਨ ਰੰਧਾਵਾ
0351920036369
ਇੱਕ ਦਿਨ ਬੈਠਿਆਂ-ਬੈਠਿਆਂ,
ਮੈਂ ਬੈਠਾ ਕਰ ਕੁਤਾਈ |
ਕਿਸੇ ਮੈਥੋਂ ਮੇਰੀ ਹਸਤੀ ਖੋਹ ਲਈ,
ਤੇ ਹੋ ਗਿਆ ਮੈਂ ਸੁ਼ਦਾਈ |
ਕੀ ਰੁੱਸਿਆ ਉਹ ਮੈਥੋਂ ਰੱਬਾ,
ਤੇਰੀ ਰੁੱਸੀ ਲੱਗੇ ਖੁਦਾਈ |
ਸੂਹ ਲਾ ਲਈ ਏ ਮੌਤ ਨੇ ਲਗਦਾ,
ਹੁਣ ਦੁੱਖਭੰਜਨ ਦੀ ਆਈ |

ਦੋਹੜਾ
ਕਿਉ ਉਹੀ ਮੈਥੋਂ ਦੂਰ ਹੋ ਜਾਵੇ,
ਮੇਰਾ ਜਿਸਦੇ ਬਿਨਾਂ ਨਈ ਸਰਦਾ |
ਮੈਂ ਉਸ ਤੋਂ ਲੱਖ ਖੁਸ਼ਬੋਈਆਂ ਵਾਰਾਂ,
ਤੇ ਪੈਰੀਂ ਪੀੜ ਖਾਰਾਂ ਦੀ ਜਰਦਾ |
ਮੈਂ ਉਸਨੂੰ ਸੁੱਖ ਦੇਵਣ ਦੀ ਖਾਤਿਰ,
ਖੁਦ ਕੋਹ-ਕੋਹ ਕੇ ਹਾਂ ਮਰਦਾ |
ਦੁੱਖਭੰਜਨਾ
ਉਹ ਮੈਨੂੰ ਲੱਖ ਲਾਹਨਤਾਂ ਪਾਵੇ,
ਮੈਂ ਫਿਰ ਵੀ ਕੂਕਰ ਉਹਦੇ ਦਰ ਦਾ |