ਮਿੰਟੂ ਖੁਰਮੀ ਹਿੰਮਤਪੁਰਾ
ਬਹਾਦਰ ਸਿੰਘ ਸੋਨੀ (ਪਥਰਾਲਾ) ਦੀ ਕਲਮ ਵਿੱਚੋਂ ਉਕਰੇ ਸ਼ਬਦਾਂ ਨਾਲ ਸ਼ਿੰਗਾਰੀ ਮਿੰਨੀ ਪੰਜਾਬੀ ਫਿਲਮ ‘ਮਿੱਟੀ ਦਾ ਮੋਹ’ ਬਹੁਤ ਹੀ ਜਲਦ ਰਲੀਜ ਹੋਣ ਜਾ ਰਹੀ ਹੈ । ਧਰਨੇ ਤੇ ਬੈਠੇ ਕਿਸਾਨਾਂ ਦੇ ਅੱਜ ਦੇ ਹਾਲਾਤਾਂ ਨੂੰ ਜਿੱਥੇ ਬਿਆਨ ਕਰਦੀ ਮਿੰਨੀ ਪੰਜਾਬੀ ਫਿਲਮ ‘ਮਿੱਟੀ ਦਾ ਮੋਹ’ ਉੱਥੇ ਕਿਸਾਨੀ ਨੂੰ ਬਚਾਉਣ ਲਈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕਰਦੀ ਹੈ । ਆਰਡੀਨੈਂਸ ਬਿੱਲ ਤੇ ਹਰ ਵਰਗ ਨੂੰ ਕਿਸਾਨਾਂ ਨਾ ਸਾਥ ਦੇਣ ਲਈ ਵੀ ਸੁਨੇਹਾ ਦਿੱਤਾ ਹੈ ।
ਸਿਆਸੀ ਲੀਡਰਾਂ ਵਲੋਂ ਕਿਸਾਨਾਂ ਨੂੰ ਪਾੜ ਕੇ ਰੱਖਣ ਤੇ ਕਰਾਰੀ ਚੋਟ ਮਾਰੀ ਹੈ। ਪੇਸ਼ਕਸ਼ ਪਰਮ ਧੂੱਨਾ ਐਮ ਡੀ ਆਈਲੈਟਸ ਮੇਡ ਇਜੀ ਮੰਡੀ ਡੱਬਵਾਲੀ, ਇਹਦੇ ਲੇਖਕ ਬਹਾਦਰ ਸਿੰਘ ਸੋਨੀ, ਨਿਰਦੇਸ਼ਕ ਚੀਨਾ ਭਾਜੀ ਬਠਿੰਡੇ ਆਲੇ ,ਕੈਮਰਾ ਏ ਕੇ ਸਿੰਘ , ਅਡੀਟਰ ਰਾਜ ਮਾਨ ਜੀ, ਅਦਾਕਾਰ ਬਲਦੇਵ ਸਿੰਘ ਚੀਨਾ ਤੇ ਉਹਨਾਂ ਦੀ ਪੂਰੀ ਟੀਮ ਇਹ ਫਿਲਮ ਲੋੋੋਕ ਅਰਪਣ ਕੀਤੀ ਗਈ ਹੈ। ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਨਾਲ ਬੇਨਤੀ ਕਰਦੇ ਹਾਂ ਕਿ ਫਿਲਮ ‘ਮਿੱਟੀ ਦਾ ਮੋਹ’ ਜਰੂਰ ਦੇਖਿਉ ਜੇ ਵਧੀਆ ਲੱਗੇ ਅੱਗੇ ਵੀ ਸ਼ੇਅਰ ਕਰਨ ਦੀ ਖੇਚਲ ਕਰਨੀ ਧੰਨਵਾਦ ਜੀ।