10.2 C
United Kingdom
Saturday, April 19, 2025

More

    ਪੰਜਾਬੀ ਸੱਥ ਮੈਲਬਰਨ ਵੱਲੋਂ ਮਰਹੂਮ ਮਨਮੀਤ ਅਲੀਸ਼ੇਰ ਨਮਿਤ ਸ਼ਰਧਾਂਜਲੀ ਸਮਾਰੋਹ

    : ਪੁਸਤਕ ( ‘ਅਧਵਾਟੇ ਸਫ਼ਰ ਦੀ ਸਿਰਜਣਾ’) ਦਾ ਪੋਸਟਰ ਰੀਲੀਜ਼

    ਆਸਟ੍ਰੇਲੀਆ ਵਿੱਚ ਬਹੁਤ ਹੀ ਸੰਭਾਵਨਾਵਾਂ ਭਰਪੂਰ ਨੌਜਵਾਨ ਮਨਮੀਤ ਅਲੀਸ਼ੇਰ ਚਾਰ ਸਾਲ ਪਹਿਲਾਂ ਅਠਾਈ ਅਕਤੂਬਰ ਦੇ ਦਿਨ ਇਕ ਬੇਰਹਿਮ ਨਸਲੀ ਮਨੁੱਖ ਵੱਲੋਂ ਡਿਊਟੀ ਦੌਰਾਨ  ਅਗਨ ਹਵਾਲੇ ਕਰ ਦਿੱਤਾ ਗਿਆ ਸੀ। ਮਨਮੀਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਵਜੋਂ ਪੰਜਾਬੀ ਸੱਥ ਮੈਲਬਰਨ ਵੱਲੋਂ  ਡਾ: ਸੁਮਿਤ ਸ਼ੰਮੀ ਅਤੇ ਲੇਖਕ ਸਤਪਾਲ ਭੀਖੀ ਵੱਲੋਂ ਮਨਮੀਤ ਨੂੰ ਸਮਰਪਿਤ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ’ ਦਾ ਪੋਸਟਰ ਰੀਲੀਜ਼ ਕੀਤਾ ਗਿਆ। ਇਸ ਕਿਤਾਬ ਵਿੱਚ ਮਨਮੀਤ ਦੀਆਂ ਅਣਪ੍ਰਕਾਸ਼ਿਤ ਲਿਖਤਾਂ ਅਤੇ ਵਿਸ਼ਵ ਭਰ ਤੋਂ ਉਸ ਨੂੰ ਸਮਰਪਿਤ ਗੀਤ, ਕਵਿਤਾਵਾਂ ਅਤੇ ਆਰਟੀਕਲ ਸ਼ਾਮਿਲ ਹਨ। ਉਸਦੇ ਜੋਬਨ ਰੁੱਤੇ ਤੁਰ ਜਾਣ ਦੇ ਦੁੱਖ ਵਿੱਚ ਉਸਦੇ ਚਾਹੁਣ ਵਾਲਿਆਂ ਅਤੇ ਮਾਨਵ ਹਿਤੈਸ਼ੀ ਕਲਮਕਾਰਾਂ ਵੱਲੋਂ ਸੈਂਕੜੇ ਹੀ ਗੀਤ, ਕਵਿਤਾਵਾਂ ਅਤੇ ਆਰਟੀਕਲ ਲਿਖੇ ਗਏ ਸਨ ਜੋ ਇਸ ਕਿਤਾਬ ਦਾ ਹਿੱਸਾ ਹਨ। ਇਹ ਕਿਤਾਬ ਮਨਮੀਤ ਦੀ ਵਿਚਾਰਧਾਰਾ, ਮਾਂ ਬੋਲੀ ਪ੍ਰਤੀ ਮੋਹ, ਅਤੇ ਸੁਹਿਰਦ ਤਬੀਅਤ ਦੀ ਅਨੂਠੀ ਨਿਸ਼ਾਨੀ ਹੈ। 

    ਜਿਕਰਯੋਗ ਹੈ ਕੇ ਮਨਮੀਤ ਨੂੰ ਸ਼ਰਧਾਂਜਲੀ ਵਜੋਂ ਅਰਪਿਤ ਕਿਤਾਬ “ਅਧਵਾਟੇ ਸਫ਼ਰ ਦੀ ਸਿਰਜਣਾ’ ਕੈਲੀਬਰ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ ਅਤੇ ਇਹ ਕਿਤਾਬ 28 ਅਕਤੂਬਰ 2020 ਨੂੰ ਮਨਮੀਤ ਦੀ ਚੌਥੀ ਬਰਸੀ ਮੌਕੇ  ਵਿਸ਼ਵ ਭਰ ਦੀਆਂ ਸੰਸਥਾਵਾਂ ਵੱਲੋਂ  ਲੋਕ ਅਰਪਣ ਕੀਤੀ ਜਾ ਰਹੀ ਹੈ।

    ਇਸ ਮੌਕੇ ਸੱਥ ਦੀ ਸੇਵਾਦਾਰ ‘ਕੁਲਜੀਤ ਕੌਰ ਗ਼ਜ਼ਲ’ ਸਮੇਤ ਪੰਜਾਬੀ ਸੱਥ ਮੈਲਬਰਨ ਦੇ ਕੁਝ ਮੈਂਬਰ, ਗਾਇਕ ਲੱਕੀ ਦਿਓ, ਲਵਪ੍ਰੀਤ ਕੌਰ, ਰਾਜਦੀਪ ਸਿੰਘ ਬਰਾੜ, ਬਲਜੀਤ ਸਿੰਘ ਬਰਾੜ, ਸੌਦਾਗਰ ਸਿੰਘ ਗਿੱਲ, ਸ਼ਰਨ ਕੌਰ ਆਦਿ ਹੀ ਸ਼ਾਮਿਲ ਹੋ ਸਕੇ। ਕੋਵਿਡ ਦੌਰਾਨ ਲਾਕ ਡਾਊਨ ਕਾਰਨ ਸੱਥ ਦੇ ਪ੍ਰੈਜ਼ੀਡੈਂਟ ਮਧੂ ਤਨਹਾ, ਸਲਾਹਕਾਰ ਪ੍ਰੀਤ ਖਿੰਡਾ ਅਤੇ ਰਮਨ ਮਾਰੂਪੁਰ ਹਾਜ਼ਿਰ ਨਹੀਂ ਹੋ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!