7.5 C
United Kingdom
Sunday, March 8, 2026

More

    ਕਿੰਨੇ ਹੌਕੇ

    ਰਜਨੀ ਵਾਲੀਆ
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |
    ਮਾਂ ਸੋਚ ਤੂੰ ਬੱਚੀ ਤੇਰੀ ਮਰਨੇ ਲੱਗਿਆਂ,
    ਹੌਕੇ ਭਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    ਮਾਏਂ ਤੇਰੀ ਕੁੱਖ ਵਿੱਚ ਮੈਨੂੰ,
    ਹੁਕਮ ਨਾ ਮਿਲਿਆ ਪਲਣੇ ਦਾ |
    ਨੀ ਤੇਰੇ ਖੂਨ ਦੇ ਦੌਰੇ ਅੰਦਰ,
    ਹੁਕਮ ਨਾ ਮਿਲਿਆ ਰਲਣੇ ਦਾ |
    ਹੰਝੂ ਵਗਦੇ ਹੋਣੇ ਧੀ ਦੇ,
    ਜਦ ਉਹ ਸਾਹਾਂ ਹਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    ਮਾਏਂ ਨੀ ਤੇਰੀ ਧੀ ਬਣਕੇ ਮੈਂ,
    ਦੁੱਖ-ਸੁੱਖ ਤੇਰੇ ਵੰਡਾਉਣੇਂ ਸੀ |
    ਤੈਨੂੰ ਦੇਣੇ ਸੀ ਮੈਂ ਸੁੱਖ-ਸੁੱਖ,
    ਤੇ ਦੁੱਖ-ਦੁੱਖ ਆਪ ਹੰਢਾਉਣੇਂ ਸੀ |
    ਆਕਾਸ਼ ਪਾਤਾਲ ਵੀ ਰੋਂਦੇ ਹੋਣੇ,
    ਮਾਂ ਪੀੜਾਂ ਜਦੋਂ ਤੂੰ ਜਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    ਪਹਿਲਾਂ ਪੜਨੇ ਨੂੰ ਜਾਂਦੀ ਫੇਰ ਚੁੱਲਾ,
    ਚੌਂਕਾ ਕਰ ਕੋਈ ਸਬਜੀ ਬਣਾਉਂਦੀ ਨੀ |
    ਤਾਜੀ-ਤਾਜੀ ਰੋਟੀ ਮਾਏ ਤਵੇ ਉੱਤੋਂ ,
    ਲਾਹ ਕੇ ਫੇਰ ਤੈਨੂੰ ਮੈਂ ਖਵਾਉਂਦੀ ਨੀ |
    ਫਿਲਹਾਲ ਤਾਂ ਤੇਰੇ ਸਿਰ ਤੇ,
    ਪੂਰੀ ਜਿੰਮੇਵਾਰੀ ਘਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    ਕੁੱਖਾਂ ਦੇ ਵਿੱਚ ਕਬਰ ਬਣ ਰਹੀ,
    ਅਣਚਾਹੀਆਂ ਇਹਨਾਂ ਧੀਆਂ ਦੀ |
    ਬੇਅਦਬੀ ਕਿਉਂ ਹੋ ਰਹੀ ਏ ਰੱਬਾ,
    ਇਹਨਾਂ ਤੇਰਿਆਂ ਜੀਆਂ ਦੀ |
    ਮਾਂ ਮਮਤਾ ਦੀ ਪਿਆਸ ਬੁਝਾਉਣ,
    ਨੂੰ ਪਾਣੀ ਕਿਸ ਖੂਹ ਤੋਂ ਭਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    ਮਾਂਏ ਤੇਰੀ ਧੀ ਨੇ ਤੇਰੇ ਘਰ ਵਿੱਚ,
    ਬਰਕਤ ਪਾਉਣੀ ਸੀ ਜੇ ਆ ਜਾਂਦੀ |
    ਤੇਰੀ ਧੀ ਨੇ ਦੁਨੀਆਂ ਤੱਕਣੀ ਸੀ,
    ਜੇ ਨਾ ਡਾਕਟਰ ਕੁੱਖ ਖਾ ਜਾਂਦੀ |
    ਧੀ ਨੂੰ ਮਾਏਂ ਤੂੰ ਗਵਾ ਕੇ ,
    ਸੀਨੇ ਤੇ ਪੱਥਰ ਧਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    ਜਦ ਕੈਂਚੀ ਤੇ ਜਦੋਂ ਸਰਿੰਜ ਨੇ,
    ਮਾਏਂ ਤੇਰੀ ਕੁੱਖ ਨੂੰ ਛੇੜਿਆ ਹੋਣੈ |
    ਤੂੰ ਤਦ ਆਪਣੇਂ ਨੈਣਾ ਦਾ ਖੂਹ,
    ਜੋਰ-ਜੋਰ ਦੀ ਗੇੜਿਆ ਹੋਣੈਂ |
    ਰਜਨੀ ਪਈ ਏ ਵਿੱਚ ਵਿਚਾਰਾਂ,
    ਏ ਗੱਲ ਤਾਂ ਹਰ ਘਰਦੀ ਹੋਊ |
    ਹਾਏ ਜਦੋਂ ਵਲੂੰਧਰ ਕੇ ਕੋਈ ਡਾਕਟਰ,
    ਟੁੱਕੜੇ ਕਰਦੀ ਹੋਊ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!