7.5 C
United Kingdom
Sunday, March 8, 2026

More

    ਦੋਹੜਾ

    ਦੁੱਖਭੰਜਨ ਰੰਧਾਵਾ
    0351920036369

    ਪਹਿਲਾ
    ਕੁਝ ਸ਼ਬਦਾਂ ਮੈਨੂੰ ਤੋੜ ਕੇ ਸੁੱਟਿਐ,
    ਕੁਝ ਸ਼ਬਦਾਂ ਮੈਨੂੰ ਬੰਨ ਲਿਆ ਏ |
    ਔਖੀ ਘੜੀ ਏ ਕੀ ਕਰਾਂ ਮੈਂ,
    ਰੱਬ ਦਾ ਭਾਣਾ ਮੰਨ ਲਿਆ ਏ |
    ਓਏ ਸਾਨੂੰ ਦੇ ਕੇ ਘੁੱਪ ਹਨੇਰਾ,
    ਸੱਜਣਾਂ ਨੇ ਸਾਥੋਂ ਚੰਨ ਲਿਆ ਏ |
    ਦੁੱਖਭੰਜਨਾਂ
    ਸਾਨੂੰ ਚਾੜ ਕਟਹਿਰੇ ਮੌਤ ਨਈਂ ਦਿੱਤੀ,
    ਉਸਨੇ ਸਿਦਕ ਵੀ ਸਾਡਾ ਧੰਨ ਲਿਆ ਏ |

    ਦੂਸਰਾ
    ਦੋਹੜਾ

    ਏਨੀ ਲਾਹਨਤ ਕਿਸੇ ਨਾ ਪਾਈ,
    ਜਿੰਨੀ ਅੱਜ ਉਸ ਨੇ ਪਾਈ ਏ |
    ਮੈਨੂੰ ਪੋਰੀ-ਪੋਰੀ ਕਰਕੇ ਸੁੱਟਿਆ,
    ਫੜ ਉਸ ਐਸੀ ਦਾਤ ਚਲਾਈ ਏ |
    ਮੈਂਡੀ ਬੇਕਦਰੇ ਬੇਕਦਰੀ ਕੀਤੀ,
    ਮੌਲਾ ਏ ਉਸ ਦੀ ਵਡਿਆਈ ਏ |
    ਮੌਤ ਵੀ ਰੱਬਾ ਦੁੱਖਭੰਜਨ ਨੇ ਤਾਂ,
    ਹੁਣ ਉਸ ਦੇ ਹੱਥੋਂ ਹੀ ਚਾਈ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!