ਕਪੂਰਥਲਾ (ਪੰਜ ਦਰਿਆ ਬਿਊਰੋ)
ਨਿੱਜੀ ਸਕੂਲਾਂ ਦੁਆਰਾ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰ ਰਹੇ ਪ੍ਰਾਈਵੇਟ ਸਕੂਲਾਂ , ਦੀ ਕੀਤੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਅੱਜ ਮਿਤੀ 26 ਅਕਤੂਬਰ 2020 ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਸਰਦਾਰ ਗੁਰਭਜਨ ਸਿੰਘ ਲਾਸਾਨੀ ਜੀ ਦੇ ਹੁਕਮਾਂ ਮੁਤਾਬਿਕ ਮਾਪੇ ਤੇ ਸਕੂਲਾਂ ਦੇ ਪ੍ਰਿੰਸੀਪਲ ਦੀ ਜਵਾਬਦੇਹੀ ਲਈ ਦਫ਼ਤਰ ਵਿਖੇ ਹਾਜ਼ਿਰ ਹੋਣ ਲਈ ਕਿਹਾ ਗਿਆ ਸੀ ਜਿਸ ਵਿੱਚ ਐਮ. ਜੀ .ਐਨ. ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਸ਼ਮੀ ਸ਼ਰਮਾ ਨਹੀਂ ਪਹੁੰਚੇ। ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਸਾਰੇ ਹਾਲਾਤਾਂ ਤੋਂ ਜਾਣੂ ਕਰਵਾਇਆ ਗਿਆ ।ਸਕੂਲਾਂ ਦੀਆਂ ਵਧੀਕੀਆਂ , ਬੱਚਿਆਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਸਬੂਤ ,ਵੱਧ ਫੀਸਾਂ ਵਸੂਲਣ ਦੇ ਸਬੂਤ , ਹਾਈਕੋਰਟ ਦੇ ਨਿਯਮਾਂ ਨਾਲ ਖਿਲਵਾੜ ਕਰਦੇ ਦਸਤਾਵੇਜ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੂੰ ਸੌਂਪੇ ਗਏ । ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਦੇ ਮਾਪੇ ਸਕੂਲਾਂ ਦੀਆਂ ਵੱਧ ਰਹੀਆਂ ਆਪਹੁਦਰੀਆਂ ਤੋਂ ਕਾਫ਼ੀ ਪ੍ਰੇਸ਼ਾਨ ਦਿਸੇ
ਪੇਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਬਹਿਲ ਜੀ ਨੇ ਦੱਸਿਆ ਕਿ ਸਕੂਲ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।ਉਹਨਾਂ ਨਾਲ ਗੁਰਪ੍ਰੀਤ ਸੋਨਾ ,ਮਨਵਰਜੀਤ ਸਿੰਘ ,ਜਸਵੀਰ ਕੌਰ ,ਰਜਨੀ ਵਾਲੀਆ ,ਸਨੀ ਬਹਿਲ , ਰੀਤੂ ਕੁਮਰਾ ,ਵਰਿੰਦਰਜੀਤ ਸਿੰਘ , ਪ੍ਰਭਸਿਮਰਪਾਲ ਸਿੰਘ , ਰਮਨਦੀਪ , ਹਰਪ੍ਰੀਤ ਕੌਰ , ਅਮਨਦੀਪ ਸਿੰਘ , ਸਨੀ ਅਰੋੜਾ ਆਦਿ ਹਾਜਰ ਸਨ।