3.1 C
United Kingdom
Sunday, March 8, 2026

More

    ਅਮਰੀਕਾ ਵਿੱਚ ਕੋਰੋਨਾਂ ਦਾ ਪ੍ਰਕੋਪ, ਵਾਇਰਸ ਦੇ ਕੇਸਾਂ ਵਿੱਚ ਹੋਇਆ ਰਿਕਾਰਡ ਵਾਧਾ

    ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕੇ,ਫਰਿਜ਼ਨੋ(ਕੈਲੀਫੋਰਨੀਆਂ), 24 ਅਕਤੂਬਰ 2020– ਅਮਰੀਕਾ ਵਿੱਚ ਕੋਰੋਨਾਂ ਵਾਇਰਸ ਨੂੰ ਚਲਦਿਆਂ ਤਕਰੀਬਨ ਇੱਕ ਸਾਲ ਦਾ ਸਮਾਂ ਹੋਣ ਦੇ ਨੇੜੇ ਹੈ। ਇੰਨਾ ਵਕਤ ਬੀਤ ਜਾਣ ਤੇ ਵੀ ਇਸਦੀ ਲਾਗ ਦੇ ਕੇਸਾਂ ਦਾ ਸਿਲਸਿਲਾ ਘੱਟ ਨਹੀਂ ਹੋ ਰਿਹਾ ਹੈ। ਕੋਵਿਡ ਟਰੈਕਿੰਗ ਪ੍ਰੋਜੈਕਟ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ, ਸੰਯੁਕਤ ਰਾਜ ਨੇ ਸ਼ੁੱਕਰਵਾਰ ਨੂੰ 83,010 ਨਵੇਂ ਕੋਰੋਨਾਂ ਵਾਇਰਸ ਲਾਗ ਦੇ ਕੇਸ ਦਰਜ ਕੀਤੇ ਹਨ। ਇਹ ਪ੍ਰਤੀ ਦਿਨ ਵਧ ਰਹੇ ਕੇਸਾਂ ਵਿੱਚ ਇੱਕ ਰਿਕਾਰਡ ਵਾਧਾ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਤਕਰੀਬਨ 20 ਪ੍ਰਤੀਸ਼ਤ ਵਾਧੇ ਨਾਲ ਵਾਇਰਸ ਨਾਲ ਪ੍ਰਭਾਵਿਤ 41,000 ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖਲ ਹੋਏ ਹਨ, ਜਦੋਂ ਕਿ ਮੌਤਾਂ ਵੀ ਇੱਕ ਵਾਰ ਫਿਰ ਤੋਂ ਵਧੀਆਂ ਹਨ ਜੋ ਕਿ 800 ਪ੍ਰਤੀ ਦਿਨ ਦਰਜ਼ ਕੀਤੀਆਂ ਗਈਆਂ ਹਨ। ਇਸ ਸੰਬੰਧੀ ਜਨਤਕ ਸਿਹਤ ਮਾਹਰਾਂ ਦੀ ਚੇਤਾਵਨੀ ਹੈ ਕਿ ਤਾਪਮਾਨ ਦੀ ਗਿਰਾਵਟ ਦੇ ਕਾਰਨ ਸਰਦੀਆਂ ਦੇ ਦੌਰਾਨ ਨਵੀਆਂ ਲਾਗਾਂ ਦੀ ਗਿਣਤੀ ਵਧਦੀ ਰਹੇਗੀ।ਸੀ.ਡੀ.ਸੀ. ਦੇ ਅੰਕੜਿਆਂ ਅਨੁਸਾਰ ਵਿਸ਼ਵ ਵਿਆਪੀ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਘੱਟੋ ਘੱਟ 8.3 ਮਿਲੀਅਨ ਅਮਰੀਕੀ ਵਿਸ਼ਾਣੂ ਦੁਆਰਾ ਸੰਕਰਮਿਤ ਹੋਏ ਹਨ ਅਤੇ ਲਗਭਗ 225,000 ਦੀ ਮੌਤ ਹੋ ਗਈ ਹੈ। ਇਸ ਸੰਸਥਾ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਅਤੇ ਹੋਰ ਸਰਕਾਰੀ ਸਿਹਤ ਮਾਹਰਾਂ ਨੇ ਅਮਰੀਕੀਆਂ ਨੂੰ ਇਸ ਮਾਰੂ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਅਤੇ ਹੱਥ ਧੋਣ ਲਈ ਵੀ ਪ੍ਰੇਰਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!