3.5 C
United Kingdom
Sunday, March 8, 2026

More

    ਕੈਲੀਫੋਰਨੀਆਂ ਦੀ ਜੰਗਲੀ ਅੱਗ ਅਗਲੇ ਹਫਤੇ ਤੱਕ ਹੋ ਸਕਦੀ ਹੈ ਕਾਬੂ

    ਗੁਰਿੰਦਰਜੀਤ ਨੀਟਾ / ਕੁਲਵੰਤ ਧਾਲੀਆਂ ਮਾਛੀਕੇ,ਫਰਿਜ਼ਨੋ(ਕੈਲੀਫੋਰਨੀਆਂ),24 ਅਕਤੂਬਰ 2020– ਪਿਛਲੇ ਮਹੀਨਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਲੱਗੀ ਅੱਗ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ। ਅੱਗ ਬੁਝਾਊ ਅਮਲਾ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਜੱਦੋ ਜਹਿਦ ਕਰ ਰਿਹਾ ਹੈ। ਪਰ ਹੁਣ ਇਸ ਮਾਮਲੇ ਵਿੱਚ ਸੁੱਖ ਦਾ ਸਾਹ ਆਉਣ ਦੀ ਉਮੀਦ ਹੈ ਕਿਉਂਕਿ ਇਹ ਕ੍ਰੀਕ ਫਾਇਰ ਸ਼ੁੱਕਰਵਾਰ ਸ਼ਾਮ ਤੱਕ 61% ਕਾਬੂ ਵਿੱਚ ਆ ਗਈ ਸੀ। ਅੱਗ ਬੁਝਾਊ ਵਿਭਾਗ ਦੇ ਅਮਲੇ ਅਨੁਸਾਰ ਅਗਲੇ ਹਫਤੇ ਤੱਕ ਪੂਰੀ ਤਰ੍ਹਾਂ ਅੱਗ ‘ਤੇ ਕਾਬੂ ਪਾਉਣ ਦੀ ਉਮੀਦ ਹੈ। ਸ਼ੁੱਕਰਵਾਰ ਸਵੇਰ ਤੱਕ ਫਰਿਜ਼ਨੋ ਅਤੇ ਮਡੇਰਾ ਦੇ ਪਹਾੜੀ ਇਲਾਕਿਆਂ ਵਿੱਚ ਇਹ 357,656 ਏਕੜ ਤੱਕ ਫੈਲੀ ਸੀ। ਅੱਗ ਦੇ ਕਾਬੂ ਵਾਲਾ ਹਿੱਸਾ ਦੱਖਣ ਜ਼ੋਨ ਅਤੇ ਪੂਰਬੀ ਅਤੇ ਪੱਛਮੀ ਕਿਨਾਰਿਆਂ ਵਿਚ ਹੈ ਜਦਕਿ ਉੱਤਰੀ ਜ਼ੋਨ ਵਿਚ ਸੀਅਰਾ ਵਿਚ ਅੱਗ ਜ਼ਿਆਦਾ ਸਰਗਰਮ ਹੈ।ਸ਼ੁਰੂ ਤੋਂ ਹੀ ਅੱਗ ਬੁਝਾਊ ਅਮਲੇ ਨੇ ਉਨ੍ਹਾਂ ਖੇਤਰਾਂ ਵਿੱਚ ਅੱਗ ਨੂੰ ਬੁਝਾਉਣ ਲਈ ਤਰਜੀਹ ਦਿੱਤੀ ਹੈ ਜਿੱਥੇ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਹਨ। ਇਸ ਸਮੇਂ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਰਾਜ ਦਾ ਐਮਰਜੈਂਸੀ ਦਫਤਰ ਇਸ ਕਾਉਂਟੀ ਨੂੰ ਅੱਗ ਦੇ ਨੁਕਸਾਨ ਤੋਂ ਉੱਭਰਣ ਵਿੱਚ ਸਹਾਇਤਾ ਕਰ ਰਿਹਾ ਹੈ। ਇਸਦੇ ਨਾਲ ਹੀ ਸੈਂਟਰਲ ਸੀਅਰਾ ਰੈਸਲੈਂਸੀ ਫੰਡ (ਸੀ ਐਸ ਆਰ ਐਫ) ਫਾਇਰ ਤੋਂ ਪ੍ਰਭਾਵਿਤ ਵਸਨੀਕਾਂ ਨੂੰ ਫੇਮਾ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਸਹਾਇਤਾ ਲਈ ਇੱਕ ਵਰਕਸ਼ਾਪ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਇਸ ਖੇਤਰ ਦੇ ਨਾਲ ਹੀ ਸੇਕੋਇਆ ਕੰਪਲੈਕਸ ਦੀ ਅੱਗ ਵਿਚ ਵੀ ਰਾਤ ਭਰ ਖਾਸ ਵਾਧਾ ਨਹੀਂ ਹੋਇਆ। ਰਾਸ਼ਟਰੀ ਜੰਗਲਾਤ ਸੇਵਾ ਦੇ ਅਨੁਸਾਰ ਸਵੇਰ ਵੇਲੇ ਅੱਗ ਦੀ ਗਤੀਵਿਧੀ ਘੱਟ ਸੀ। ਇਸ ਰਾਜ ਵਿੱਚ 19 ਅਗਸਤ ਨੂੰ ਬਿਜਲੀ ਨਾਲ ਭੜਕੀ ਅੱਗ ਦੇ 1 ਨਵੰਬਰ ਨੂੰ ਪੂਰੀ ਤਰ੍ਹਾਂ ਕਾਬੂ ਹੋਣ ਦੀ ਉਮੀਦ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!