ਦੁੱਖਭੰਜਨ ਰੰਧਾਵਾ
0351920036369
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਪੁੱਛਣਾ ਏ ਰੱਬਾ ਤੈਥੋਂ,
ਫੇਰ ਕਿਉਂ ਜੁਦਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਤੇਰਾ ਮੈਂ ਕਦੇ ਵੀ,
ਖਾਂਦਾ ਨਹੀ ਵਸਾਹ ਨੀ |
ਮੈਂ ਸੀਨੇ ਤੇਰੇ ਵਿੱਚ ਵੇਖੀਂ,
ਔਂਦਾ-ਜਾਂਦਾ ਸਾਹ ਨੀ |
ਭੁੱਖੇ ਕੀੜੇ ਵਾਂਗੂ ਸਾਨੂੰ,
ਨੀ ਖਾਂਦੀ ਤਨਹਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਜੇ ਮੇਰੇ ਕੋਲੋਂ ਭੁੱਲ ਹੋਈ,
ਸਜ਼ਾ ਮੈਨੂੰ ਮਿਲੇਗੀ |
ਥੋੜੀ ਤੇ ਭਾਵੇਂ ਕੁੱਲ ਹੋਈ,
ਸਜ਼ਾ ਮੈਨੂੰ ਮਿਲੇਗੀ |
ਏਸ ਪਾਸੇ ਖੂਹ ਏ,
ਤੇ ਓਸ ਪਾਸੇ ਖਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਗਮ ਦੀ ਮਜ਼ਾਰ ਉੱਤੇ,
ਦੀਵਾ ਬਿਨਾ ਤੇਲ ਜਗੇ |
ਪੀੜ ਰੰਗੀ ਭਾਅ ਮਾਰੇ,
ਜਦੋਂ ਵੀ ਹਵਾ ਵਗੇ |
ਤੇਰੇ ਦਿਲ ਵਿੱਚ ਮੇਰੇ ਲਈ,
ਦੱਸ ਕਿੰਨੀ ਗਹਿਰਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਮੇਰੇ ਸਾਹ ਭਾਵੇਂ ਛੁੱਟ ਜਾਣ,
ਕਦੇ ਸਾਥ ਤੇਰਾ ਛੁੱਟੇ ਨਾ |
ਸਾਡੀ ਦੋਹਾਂ ਦੀ ਪੀ੍ਤੜੀ ਦਾ,
ਧਾਗਾ ਕਦੇ ਟੁੱਟੇ ਨਾ |
ਤੇਰੇ ਪਿਆਰ ਦੀ ਕੋਇਲ ਦਿਲ,
ਦੇ ਵਿਹੜੇ ਚਹਿਚਹਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਤਾਪ ਜਿਹੜਾ ਝੱਲਿਆ ਮੈਂ,
ਤੈਨੂੰ ਵੀ ਤਾਂ ਚੜ ਜਾਂਦੈ |
ਜਿਹੜਾ ਨਾਗ ਮੈਨੂੰ ਲੜਦਾ ਏ,
ਤੈਨੂੰ ਵੀ ਤਾਂ ਲੜ ਜਾਂਦੈ |
ਇਸ਼ਕੇ ਦੇ ਕੈਦੀਆਂ ਦੀ,
ਕਿਤੇ ਨਾ ਸੁਣਵਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |
ਦੁੱਖਭੰਜਨ ਨੇਂ ਤੋੜ ਲਏ ਨੇ,
ਨਾਤੜੇ ਹਵੇਲੀਆਂ ਨਾ |
ਪਾਈਆਂ ਅੱਜ-ਕੱਲ ਯਾਰੀਆ ਨੇਂ,
ਗਮਾਂ ਦਿਆਂ ਬੇਲੀਆਂ ਨਾ |
ਅੱਜ ਟੀਸਾਂ ਮੱਤੀ ਦਿਲ
ਦੇ ਬੇਲੇ ਵੱਜੀ ਸ਼ਹਿਨਾਈ ਏ |
ਮੈਂ ਵੀ ਨਿਭਾਈ ਏ,
ਤੇ ਤੂੰ ਵੀ ਨਿਭਾਈ ਏ |